• Home
  • ਪ੍ਰਦੂਸ਼ਣ ਮਾਮਲੇ ਚ ਰੱਤੀ ਭਰ ਵੀ ਸਮਝੌਤਾ ਨਹੀਂ -ਮੁੱਖ ਮੰਤਰੀ..ਗੰਭੀਰ ਮੁੱਦੇ ‘ਤੇ ਸਸਤੀ ਸ਼ੋਹਰਤ ਦੀ ਪ੍ਰਾਪਤੀ ਲਈ ਸਿਆਸਤ ਕਰਨ ਵਾਸਤੇ ਖਹਿਰਾ ਦੀ ਤਿੱਖੀ ਆਲੋਚਨਾ 

ਪ੍ਰਦੂਸ਼ਣ ਮਾਮਲੇ ਚ ਰੱਤੀ ਭਰ ਵੀ ਸਮਝੌਤਾ ਨਹੀਂ -ਮੁੱਖ ਮੰਤਰੀ..ਗੰਭੀਰ ਮੁੱਦੇ ‘ਤੇ ਸਸਤੀ ਸ਼ੋਹਰਤ ਦੀ ਪ੍ਰਾਪਤੀ ਲਈ ਸਿਆਸਤ ਕਰਨ ਵਾਸਤੇ ਖਹਿਰਾ ਦੀ ਤਿੱਖੀ ਆਲੋਚਨਾ 

ਚੰਡੀਗੜ•, 30 ਮਈ:(ਖ਼ਬਰ ਵਾਲੇ ਬਿਊਰੋ)
ਨਦੀਆਂ ਦੇ ਪ੍ਰਦੂਸ਼ਣ ਦੇ ਮਾਮਲੇ 'ਤੇ ਆਪਣੀ ਸਰਕਾਰ ਵਲੋਂ ਰੱਤੀ ਭਰ ਵੀ ਉਣਤਾਈ ਨਾ ਸਹਿਣ ਕਰਨ ਦੀ ਦ੍ਰਿੜਤਾ ਨੂੰ ਦੋਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਪ੍ਰਦੂਸ਼ਣ ਫੈਲਾਅ ਰਹੇ ਉਦਯੋਗਾਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਉਨ•ਾਂ ਨੇ ਦਰਿਆਵਾਂ ਵਿੱਚ ਉਦਯੋਗਿਕ ਰਹਿੰਦ-ਖੁੰਹਦ ਦੇ ਵਹਾਅ ਵਿਰੁੱਧ ਕਾਨੂੰਨਾਂ ਅਤੇ ਨਿਯਮਾਂ ਨੂੰ ਸਖਤੀ ਨਾਲ ਅਮਲ ਵਿੱਚ ਲਿਆਉਣ ਲਈ ਆਖਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਦੀ ਪ੍ਰਦੂਸ਼ਣ ਨਾਲ ਸਿਹਤ ਨੂੰ ਖਰਾਬ ਕਰਨ ਦੀ ਕਿਸੇ ਵੀ ਕੀਮਤ 'ਤੇ ਆਗਿਆ ਨਹੀ ਦੇਵੇਗੀ। ਉਨ•ਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸਬੰਧਤ ਏਜੰਸੀਆਂ/ਵਿਭਾਗਾਂ ਨੂੰ ਇਸ ਸਬੰਧ ਵਿੱਚ ਕਾਨੂੰਨ ਦੀ ਕਿਸੇ ਵੀ ਤਰ•ਾਂ ਦੀ ਉਲੰਘਣਾ ਕਰਨ ਵਿਰੁੱਧ ਸਖਤ ਕਾਰਵਾਈ ਕਰਨ ਦੀ ਹਿਦਾਇਤਾਂ ਜਾਰੀ ਕੀਤੀਆਂ ਹਨ। ਉਨ•ਾਂ ਕਿਹਾ ਕਿ ਪ੍ਰਦੂਸ਼ਣ ਵਿਰੋਧੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਵਿਰੁੱਧ ਤੁਰੰਤ ਕਾਨੂੰਨ ਦੇ ਕਟਹਿਰੇ ਵਿੱਚ ਖੜ•ਾ ਕੀਤਾ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਨੇ ਪ੍ਰਦੂਸ਼ਣ ਫੈਲਾਅ ਰਹੀਆਂ ਸਾਰੀਆਂ ਇਕਾਈਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦਾ ਵਿਧਾਨ ਸਭਾ ਵਿਚ ਵਾਅਦਾ ਕੀਤਾ ਸੀ ਜਿਸਦੇ ਅਨੁਸਾਰ ਕਿਸੇ ਵੀ ਉਦਯੋਗ ਅਤੇ ਮਿਉਂਸੀਪਲਟੀ ਨੂੰ ਗੰਦੇ ਪਾਣੀ ਦੀ ਸੁਧਾਈ ਤੋਂ ਬਿਨਾ ਇਸ ਨੂੰ ਨਦੀਆਂ ਵਿੱਚ ਵਹਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਬਿਆਸ ਦਰਿਆ ਵਿੱਚ ਹਾਲ ਹੀ 'ਚ ਸੀਰੇ ਦੇ ਵਹਾਅ ਕਾਰਨ ਪੈਦਾ ਹੋਈ ਸਥਿਤੀ ਬਾਰੇ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਜ਼ਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦਰਿਆਵਾਂ ਵਿੱਚ ਵਹਾਈ ਜਾ ਰਹੀ ਉਦਯੋਗਿਕ ਰਹਿੰਦ-ਖੁੰਹਦ ਦੀ ਸ਼ਨਾਖਤ ਕਰਨ ਅਤੇ ਅਜਿਹਾ ਕਰਨ ਵਾਲੇ ਹਰੇਕ ਉਦਯੋਗ ਵਿਰੁੱਧ ਤਿੱਖੀ ਕਾਰਵਾਈ ਕਰਨ ਵਾਸਤੇ ਹਦਾਇਤ ਜਾਰੀ ਕੀਤੀ ਹੈ ਕਿਉਂਕਿ ਪ੍ਰਦੂਸ਼ਣ ਨਾਲ ਲੋਕਾਂ ਦੀ ਸਿਹਤ ਨੂੰ ਗੰਭੀਰ ਖਤਰਾ ਪੈਦਾ ਹੋ ਰਿਹਾ ਹੈ। ਉਨ•ਾਂ ਨੇ ਨਦੀਆਂ ਖਾਸਕਰ ਬੁੱਢਾ ਨਾਲਾ ਲੁਧਿਆਣਾ, ਕਾਲਾਸੰਘਿਆਂ ਡਰੇਨ ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਵਿੱਚ ਵਹਾਏ ਜਾ ਰਹੀ ਅਣਸੋਧੀ ਰਹਿੰਦ-ਖੁੰਹਦ ਨੂੰ ਸਖਤੀ ਨਾਲ ਰੋਕਣ ਲਈ ਬੋਰਡ ਨੂੰ ਆਖਿਆ ਹੈ।
ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਦਰਿਆਵਾਂ ਦੀ ਸਫਾਈ ਬਾਰੇ ਇਕ ਵਿਆਪਕ ਯੋਜਨਾ ਤਿਆਰ ਕਰਨ ਲਈ ਆਖਿਆ ਹੈ ਜਿਸ ਨੂੰ ਸਮੇਂ ਸਿਰ ਲਾਗੂ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਅਤੇ ਇਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਇਸ ਗੰਭੀਰ ਮੁੱਦੇ 'ਤੇ ਸਿਆਸਤ ਕਰਨ ਦੀ ਤਿੱਖੀ ਆਲੋਚਨਾ ਕੀਤੀ। ਉਨ•ਾਂ ਕਿਹਾ ਕਿ ਉਨ•ਾਂ ਦੀ ਸਰਕਾਰ ਵਿਗਆਨਿਕ ਲੀਹਾਂ 'ਤੇ ਪ੍ਰਦੂਸ਼ਣ ਦੇ ਮਾਮਲੇ ਨਾਲ ਨਿਪਟਣ ਲਈ ਗੰਭੀਰ ਹੈ। ਉਨ•ਾਂ ਕਿਹਾ ਕਿ ਖਹਿਰਾ ਵਰਗੇ ਆਗੂ ਸਸਤੇ ਪ੍ਰਚਾਰ ਅਤੇ ਦਾਅ ਪੇਚਾਂ ਰਾਹੀਂ ਅਖਬਾਰਾਂ ਵਿੱਚ ਤਸਵੀਰਾਂ ਲਿਆਉਣ ਵਿੱਚ ਹੀ ਦਿਲਚਸਪੀ ਰੱਖਦੇ ਹਨ। ਉਨ•ਾਂ ਕਿਹਾ ਕਿ ਉਨ•ਾਂ ਦੀ ਸਰਕਾਰ ਲੋਕਾਂ ਨੂੰ ਆਪਣਾ ਚਿਹਰਾ ਦਿਖਾਉਣ ਵਿਚ ਦਿਲਚਸਪੀ ਨਹੀਂ ਰੱਖਦੀ ਸਗੋ ਇਹ ਹੇਠਲੇ ਪੱਧਰ 'ਤੇ ਅਸਲ ਤਬਦੀਲੀ ਲਿਆਉਣ ਵਿੱਚ ਵਿਸ਼ਵਾਸ ਰੱਖਦੀ ਹੈ।
ਪਿਛਲੇ 10 ਵਰਿ•ਆਂ ਦੌਰਾਨ ਆਪਣੇ ਕੁਸ਼ਾਸਨ ਨਾਲ ਸੂਬੇ ਨੂੰ ਬੁਰੀ ਤਰ•ਾਂ ਡਾਵਾਂ-ਡੋਲ ਸਥਿਤੀ ਵਿੱਚ ਪਹੁੰਚਾਉਣ ਲਈ ਸ੍ਰੋਮਣੀ ਅਕਾਲੀ ਦਲ-ਭਾਜਪਾ ਦੀ ਤਿੱਖੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਸਥਿਤੀ ਨੂੰ ਦਰੂਸਤ ਕਰਨ ਲਈ ਕੁੱਝ ਸਮਾਂ ਲਗੇਗਾ। ਪਰ ਉਨ•ਾਂ ਦੀ ਸਰਕਾਰ ਵਲੋਂ ਸੱਮਸਿਆਵਾਂ ਦਾ ਇਕ-ਇਕ ਕਰਕੇ ਨਿਪਟਾਰਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋ ਉਨ•ਾਂ ਦੀ ਸਰਕਾਰ ਨੇ ਆਪਣਾ ਕੰਮਕਾਜ ਸੰਭਾਲਿਆਂ ਸੀ, ਉਸ ਵੇਲੇ ਸੂਬੇ ਵਿੱਚ 64 ਜਲ ਅਤੇ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ ਵਿਚੋਂ ਇਕ ਵੀ ਕੰਮ ਨਹੀਂ ਕਰ ਰਿਹਾ ਸੀ। ਇਸ ਵੇਲੇ ਕੰਮ ਕਰਨ ਵਾਲੀਆਂ ਇਨ•ਾਂ ਇਕਾਈਆਂ ਦੀ ਗਿਣਤੀ 18 ਹੋ ਗਈ ਹੈ ਅਤੇ ਸਾਲ ਦੇ ਆਖੀਰ ਵਿੱਚ ਇਨ•ਾਂ ਪਲਾਂਟਾਂ ਵਿਚੋਂ 40 ਪਲਾਂਟ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਮੁੱਖ ਮੰਤਰੀ ਨੇ ਪ੍ਰਦੂਸ਼ਣ ਦੀ ਸੱਮਸਿਆ ਨਾਲ ਨਿਪਟਣ ਲਈ ਸਾਂਝੀਆਂ ਨਿੱਜੀ-ਸਰਕਾਰੀ ਕੋਸ਼ਿਸਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਇਸ ਸਬੰਧ ਵਿੱਚ ਪੰਜਾਬ ਸਰਕਾਰ ਵਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਵਾਸਤੇ ਕੇਂਦਰ ਸਰਕਾਰ ਤੋਂ ਮਦਦ ਦੀ ਮੰਗ ਕੀਤੀ। ਉਨ•ਾਂ ਨੇ ਪਹਿਲਾਂ ਹੀ ਸੂਬੇ ਦੀਆਂ ਨਦੀਆਂ ਦੀ ਸਫਾਈ ਲਈ ਕੇਂਦਰੀ ਸਹਾਇਤਾ ਵਾਸਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਸੀ ਅਤੇ ਉਹ ਇਸ ਸਬੰਧ ਵਿੱਚ ਸਹਾਇਤਾ ਪ੍ਰਾਪਤ ਕਰਨ ਲਈ ਛੇਤੀ ਹੀ ਕੇਂਦਰ ਸਰਕਾਰ 'ਤੇ ਨਿੱਜੀ ਤੌਰ ਤੇ ਦਬਾਅ ਪਾਉਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ•ਾਂ ਗੰਗਾ ਅਤੇ ਯਮੁਨਾ ਨੂੰ ਸਾਫ ਕਰਨ ਲਈ ਕੇਂਦਰੀ ਪ੍ਰਾਜੈਕਟ ਆਰੰਭੇ ਹਨ ਉਸੇ ਤਰ•ਾਂ ਹੀ ਪੰਜਾਬ ਦੇ ਰਾਵੀ, ਬਿਆਸ ਅਤੇ ਸਤਲੁਜ ਨਦੀਆਂ ਨੂੰ ਵੀ ਸਾਫ ਕਰਨ ਦੀ ਵੀ ਜ਼ਰੂਰਤ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸਬੰਧਤ ਸੂਬਾ ਸਰਕਾਰ ਦੀ ਤਜਵੀਜ਼ ਕੇਂਦਰ ਸਰਕਾਰ ਕੋਲ ਲੰਬਿਤ ਹੈ।
ਖੰਡ ਦੇ ਇਸ ਸੀਜ਼ਨ ਦੌਰਾਨ ਗੰਨੇ ਦੇ ਰਿਕਾਰਡ ਉਦਪਾਦਨ ਦੇ ਨਤੀਜੇ ਵਜੋਂ ਬਿਆਸ ਹਾਦਸਾ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵਲੋਂ ਇਹ ਯਕੀਨੀ ਬਣਾਏ ਜਾਣ ਦੀ ਜ਼ਰੂਰਤ ਹੈ ਕਿ ਸਹੀ ਮਾਤਰਾ ਵਿੱਚ ਗੰਨੇ ਦਾ ਉਦਪਾਦਨ ਹੋਵੇ ਅਤੇ ਖੰਡ ਦੇ ਉਦਪਾਦਨ ਦੇ ਲਈ ਖੰਡ ਮਿਲਾਂ ਨੂੰ ਵੇਚਿਆ ਜਾਵੇ।
ਇਸ ਤੋਂ ਪਹਿਲਾਂ ਉੱਚ ਪੱਧਰੀ ਬੈਠਕ ਦੌਰਾਨ ਮੁੱਖ ਮੰਤਰੀ ਨੇ ਸਬੰਧਤ ਵਿਭਾਗਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਉਹ ਕਾਮਨ ਏਫਲੁਐਂਟ ਟ੍ਰੀਟਮੈਂਟ ਪਲਾਂਟਾਂ, ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਰੱਖ-ਰਖਾਓ ਲਈ ਵਿਆਪਕ ਯੋਜਨਾ ਤਿਆਰ ਕਰਨ। ਉਨ•ਾਂ ਨੇ ਵਿੱਤ ਵਿਭਾਗ ਨੂੰ ਮੌਜੂਦਾ ਟ੍ਰੀਟਮੈਂਟ ਪਲਾਂਟਾਂ ਨੂੰ ਚਾਲੂ ਕਰਨ ਅਤੇ ਆਧੁਨਿਕ ਤਕਨਾਲੋਜੀ ਨਾਲ ਜੁੜੇ ਨਵੇਂ ਪਲਾਂਟਾਂ ਦੀ ਸਥਾਪਨਾ ਲਈ ਲੋੜੀਂਦਾ ਵਿੱਤ ਉਪਲੱਬਧ ਕਰਵਾਉਣ ਲਈ ਆਖਿਆ।
ਇਸ ਮੀਟਿੰਗ ਵਿਚ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ, ਵਾਤਾਵਰਨ ਮੰਤਰੀ ਓ.ਪੀ. ਸੋਨੀ, ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਸਾਇੰਸ ਅਤੇ ਤਕਨਾਲੋਜੀ ਅਤੇ ਵਾਤਾਵਰਣ ਰੋਸ਼ਨ ਸੁੰਕਾਰੀਆ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਸਥਾਨਕ ਸੰਸਥਾਵਾਂ ਏ ਵੇਨੂ ਪ੍ਰਸਾਦ, ਸਿੰਚਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਜਸਪਾਲ ਸਿੰਘ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਅਤੇ ਪ੍ਰਬੰਧਕੀ ਡਾਇਰੈਕਟਰ ਜਲ ਸਪਲਾਈ ਅਤੇ ਸੀਵਰੇਜ ਅਜੋਏ ਕੁਮਾਰ ਸ਼ਰਮਾ ਸ਼ਾਮਲ ਹਨ।