• Home
  • ਪ੍ਰਦੂਸ਼ਣ ਫੈਲਾਉਣ ਵਾਲਿਆਂ ਨਾਲ ਅੱਟੀ- ਸੱਟੀ ਲਾਉਣ ਵਾਲੇ ਅਧਿਕਾਰੀਆਂ ਦੇ ਖਿਲਾਫ ਹੋਵੇਗੀ ਕਾਰਵਾਈ- ਓਪੀ ਸੋਨੀ

ਪ੍ਰਦੂਸ਼ਣ ਫੈਲਾਉਣ ਵਾਲਿਆਂ ਨਾਲ ਅੱਟੀ- ਸੱਟੀ ਲਾਉਣ ਵਾਲੇ ਅਧਿਕਾਰੀਆਂ ਦੇ ਖਿਲਾਫ ਹੋਵੇਗੀ ਕਾਰਵਾਈ- ਓਪੀ ਸੋਨੀ

ਚੰਡੀਗੜ•, 14 ਜੂਨ(ਖ਼ਬਰ ਵਾਲੇ ਬਿਊਰੋ )
ਪੰਜਾਬ ਦੇ ਵਾਤਾਵਰਣ, ਸਿੱਖਿਆ ਅਤੇ ਸੁਤੰਤਰਤਾ ਸੈਨਾਨੀ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਸਨਅਤਾਂ ਅਤੇ ਉਨ•ਾਂ ਨਾਲ ਗੰਢ ਤੁੱਪ ਕਰਨ ਵਾਲੇ ਅਫ਼ਸਰਾਂ ਨੂੰ ਤਾੜਨਾ ਕੀਤੀ ਹੈ। ਲੁਧਿਆਣਾ ਵਿਖੇ ਬੁੱਢਾ ਨਾਲੇ ਦੇ ਦੌਰੇ ਦੌਰਾਨ ਸ੍ਰੀ ਸੋਨੀ ਨੇ ਕਿਹਾ ਕਿ ਇਸ ਨਾਲੇ ਦੇ ਪ੍ਰਦੂਸ਼ਿਤ ਪਾਣੀ ਨਾਲ ਕਥਿਤ ਤੌਰ 'ਤੇ ਕਈ ਬਿਮਾਰੀਆਂ ਫੈਲ ਰਹੀਆਂ ਹਨ। ਇਸ ਨਾਲੇ ਵਿੱਚ ਪ੍ਰਦੂਸ਼ਿਤ ਪਾਣੀ ਪਾਉਣ ਦਾ ਵੱਡਾ ਦੋਸ਼ ਇਥੋਂ ਦੀਆਂ ਰੰਗਾਈ ਨਾਲ ਸਬੰਧਤ ਸਨਅਤਾਂ 'ਤੇ ਲੱਗਦਾ ਹੈ, ਜਿਨ•ਾਂ ਦੇ ਨੁਮਾਇੰਦਿਆਂ ਨਾਲ ਸ੍ਰੀ ਸੋਨੀ ਨੇ ਮੀਟਿੰਗ ਕੀਤੀ। ਉਨ•ਾਂ ਸਨਅਤਕਾਰਾਂ ਨੂੰ ਕਿਹਾ ਕਿ ਉਹ ਸਨਅਤਾਂ ਚਲਾਉਣ ਲਈ ਨਿਰਧਾਰਤ ਮਾਪਦੰਡ ਦੋ ਮਹੀਨੇ ਵਿੱਚ ਪੂਰੇ ਕਰ ਲੈਣ।
ਲੁਧਿਆਣਾ ਦੇ ਸਰਕਟ ਹਾਊਸ ਵਿੱਚ ਵੱਖ ਵੱਖ ਰੰਗਾਈ ਸਨਅਤਾਂ ਅਤੇ ਜਥੇਬੰਦੀਆਂ ਨਾਲ ਮੀਟਿੰਗ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਸਨਅਤਾਂ ਨੂੰ ਸੂਬੇ ਦੇ ਵਿਕਾਸ ਦੀ ਰੀੜ ਦੀ ਹੱਡੀ ਮੰਨਦੀ ਹੈ, ਜਿਸ ਕਰ ਕੇ ਇਥੋਂ ਦੀਆਂ ਸਨਅਤਾਂ ਨੂੰ ਕਦੇ ਵੀ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਪਰ ਸਨਅਤਾਂ ਨੂੰ ਚਲਾਉਣ ਦੇ ਨਾਮ 'ਤੇ ਵਾਤਾਵਰਣ ਵਿੱਚ ਪ੍ਰਦੂਸ਼ਣ ਫੈਲਾਉਣਾ ਅਤੇ ਮਨੁੱਖੀ ਸਿਹਤ ਨਾਲ ਖ਼ਿਲਵਾੜ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਉਨ•ਾਂ ਦੇ ਧਿਆਨ ਵਿੱਚ ਆਇਆ ਹੈ ਕਿ ਰੰਗਾਈ ਦਾ ਕੰਮ ਕਰਨ ਵਾਲੀਆਂ ਕਈ ਸਨਅਤਾਂ ਵਿੱਚ ਪਾਣੀ ਸੋਧਕ ਪਲਾਂਟ (ਵਾਟਰ ਟਰੀਟਮੈਂਟ ਪਲਾਂਟ) ਨਹੀਂ ਲੱਗੇ ਹੋਏ, ਜਿਨ•ਾਂ ਦੇ ਲੱਗੇ ਵੀ ਹੋਏ ਹਨ, ਉਹ ਕੰਮ ਨਹੀਂ ਕਰ ਰਹੇ ਹਨ, ਨਤੀਜਤਨ ਇਨ••ਾਂ ਸਨਅਤਾਂ ਦਾ ਪ੍ਰਦੂਸ਼ਿਤ ਪਾਣੀ ਭਾਰੀ ਮਾਤਰਾ ਵਿੱਚ ਬੁੱਢੇ ਨਾਲੇ ਵਿੱਚ ਜਾ ਰਿਹਾ ਹੈ।
ਸ੍ਰੀ ਸੋਨੀ ਨੇ ਮੀਟਿੰਗ ਵਿੱਚ ਹਾਜ਼ਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਸਨਅਤਾਂ ਦੀ ਖ਼ੁਦ ਜਾਂਚ ਕਰਨ ਕਿ ਉਹ ਰੰਗਾਈ ਸਨਅਤ ਨੂੰ ਚਲਾਉਣ ਲਈ ਨਿਰਧਾਰਤ ਮਾਪਦੰਡ ਪੂਰੇ ਕਰਦੀਆਂ ਹਨ। ਜੇ ਨਹੀਂ ਤਾਂ ਦੋ ਮਹੀਨੇ ਬਾਅਦ ਉਨ•ਾਂ ਖ਼ਿਲਾਫ਼ ਬਣਦੀ ਕਾਰਵਾਈ ਆਰੰਭੀ ਜਾਵੇ।
ਜ਼ਿਆਦਾਤਰ ਅਧਿਕਾਰੀਆਂ ਦੀ ਸਨਅਤਕਾਰਾਂ ਨਾਲ ਮਿਲੀਭੁਗਤ ਬਾਰੇ ਪਤਾ ਲੱਗਣ 'ਤੇ ਸ੍ਰੀ ਸੋਨੀ ਨੇ ਕਿਹਾ ਕਿ ਜੋ ਅਧਿਕਾਰੀ ਆਪਣੀ ਡਿਊਟੀ ਪ੍ਰਤੀ ਲਾਪਰਵਾਹੀ ਕਰੇਗਾ, ਉਸ ਦਾ ਤੁਰੰਤ ਤਬਾਦਲਾ ਕਰਨ ਦੇ ਨਾਲ-ਨਾਲ ਉਸ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ••ਾਂ ਸਨਅਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਨਅਤਾਂ ਵਿੱਚ ਬਾਲਣ ਦੇ ਤੌਰ 'ਤੇ ਨਾ-ਬਾਲਣਯੋਗ ਸਮੱਗਰੀ (ਟਾਇਰ, ਕੂੜਾ, ਲੀਰਾਂ ਆਦਿ) ਦੀ ਵਰਤੋਂ ਨਾ ਕਰਨ, ਜਿਸ ਨਾਲ ਸਾਰੇ ਵਾਤਾਵਰਣ ਵਿੱਚ ਕਾਲੀ ਗਹਿਰ ਅਤੇ ਪ੍ਰਦੂਸ਼ਣ ਫੈਲਦਾ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ, ਸਮੇਂ ਦੇ ਹਾਣ ਦੀ ਸਿੱਖਿਆ ਅਤੇ ਸ਼ੁੱਧ ਵਾਤਾਵਰਣ ਦੇਣ ਨੂੰ ਸਭ ਤੋਂ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਉਹ ਬਤੌਰ ਵਾਤਾਵਰਣ ਮੰਤਰੀ ਸੂਬੇ ਵਿੱਚ ਹਰ ਤਰ•ਾਂ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਯਤਨ ਕਰ ਰਹੇ ਹਨ। ਉਨ•ਾਂ ਉਮੀਦ ਜਤਾਈ ਕਿ ਅਗਲੇ 6 ਮਹੀਨੇ ਵਿੱਚ ਸਾਰੇ ਸਿਸਟਮ ਨੂੰ ਸੁਧਾਰਨ ਵਿੱਚ ਕਾਫੀ ਸਫ਼ਲਤਾ ਮਿਲੇਗੀ।
ਇਸ ਦੌਰਾਨ ਉਨ•ਾਂ ਬੁੱਢਾ ਨਾਲੇ ਦਾ ਦੌਰਾ ਕਰਦਿਆਂ ਸਥਿਤੀ ਦਾ ਜਾਇਜ਼ਾ ਲਿਆ। ਉਨ••ਾਂ ਕਿਹਾ ਕਿ ਉਹ ਇਸ ਬਾਰੇ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣਗੇ ਤਾਂ ਜੋ ਇਸ ਵਿੱਚ ਬੁਨਿਆਦੀ ਸੁਧਾਰ ਲਿਆਉਣ ਲਈ ਖਾਕਾ ਤਿਆਰ ਕੀਤਾ ਜਾ ਸਕੇ।