• Home
  • ਪੈਟਰੋਲ ਪੰਪ ਤੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਿਆ

ਪੈਟਰੋਲ ਪੰਪ ਤੇ ਤਿੰਨ ਅਣਪਛਾਤੇ ਲੁਟੇਰਿਆਂ ਨੇ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰਿਆ

ਪਟਿਆਲਾ (ਖ਼ਬਰ ਵਾਲੇ ਬਿਊਰੋ) -ਰਾਜਪੁਰਾ ਰੋਡ ਤੇ ਪਿੰਡ ਚਮਾਰਹੇੜੀ ਦੇ ਨਜ਼ਦੀਕ ਪੈਟਰੋਲ ਪੰਪ ਤੋਂ ਬੀਤੀ ਰਾਤ ਤਿੰਨ ਅਣਪਛਾਤੇ ਲੁਟੇਰਿਆਂ ਜੋ ਕਿ ਬੁਲਟ ਮੋਟਰ ਸਾਈਕਲ ਤੇ ਸਵਾਰ ਸੀ ਨੇ 13ਹਜ਼ਾਰ ਦੀ ਨਕਦੀ ਲੁੱਟੀ ਅਤੇ ਫਾਇਰਿੰਗ ਕਰਕੇ ਦੋ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।ਮੁੱਖ ਮੰਤਰੀ ਦਾ ਜੱਦੀ ਸ਼ਹਿਰ ਹੋਣ ਕਾਰਨ ਪਟਿਆਲਾ ਚ ਵਾਪਰੀ ਅਜਿਹੀ ਘਟਨਾ ਕਾਰਨ ਜਿੱਥੇ ਲੋਕਾਂ ਚ ਭਾਰੀ ਸਹਿਮ ਹੈ ਉੱਥੇ ਲੁਟੇਰਿਆਂ ਵੱਲੋਂ ਦਲੇਰਾਨਾ ਢੰਗ ਨਾਲ ਕੀਤੇ  ਗਈ  ਵਾਰਦਾਤ ਤੋਂ  ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਕਈ ਸਵਾਲ ਉੱਠਦੇ ਹਨ।