• Home
  • ਪੈਟਰੋਲ ਪਾ ਕੇ ਜਿਊਂਦਿਆਂ ਸਾੜਨ ਵਾਲੇ ਜੇਲ੍ਹ ਵਿਚ ਬੰਦ ਦੋਸ਼ੀ ਨੇ ਲਿਆ ਫਾਹਾ, ਮੌਤ

ਪੈਟਰੋਲ ਪਾ ਕੇ ਜਿਊਂਦਿਆਂ ਸਾੜਨ ਵਾਲੇ ਜੇਲ੍ਹ ਵਿਚ ਬੰਦ ਦੋਸ਼ੀ ਨੇ ਲਿਆ ਫਾਹਾ, ਮੌਤ

ਟਾਂਡਾ ਉੜਮੁੜ- ਟਾਂਡਾ ਉੜਮੁੜ 'ਚ ਪੁਲਿਸ ਹਿਰਾਸਤ 'ਚ ਇੱਕ ਕੈਦੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਜੋਗਿੰਦਰ ਸਿੰਘ ਜਿੰਦਾ ਇਹ ਉਹ ਹੀ ਕੈਦੀ ਹੈ ਜਿਸ ਨੇ ਬੀਤੇ ਦਿਨੀਂ ਟਾਂਡਾ ਵਿਖੇ ਆਪਣੇ ਗੁਆਂਢ ਦੇ ਹੀ ਇੱਕ ਘਰ ਦੇ ਪੰਜ ਮੈਂਬਰਾਂ ਨੂੰ ਪੈਟਰੋਲ ਪਾ ਕੇ ਜਿਊਂਦਿਆਂ ਸਾੜ ਦਿੱਤਾ ਸੀ ਅਤੇ ਇਸ ਹਾਦਸੇ ਵਿਚ 10 ਮਹੀਨੇ ਦੀ ਇੱਕ ਬੱਚੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਜੋਗਿੰਦਰ ਸਿੰਘ ਨਾਮੀ ਉਕਤ ਕੈਦੀ ਨੇ ਫਾਹਾ ਲੈ ਕੇ ਆਪਣੀ ਜਾਨ ਦਿੱਤੀ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।