• Home
  • ਪੈਟਰੋਲ,ਡੀਜਲ ਦੀਆਂ ਕੀਮਤਾਂ ਦੇ ਵਾਧੇ ਦੇ ਵਿਰੋਧ ਵਿੱਚ ਬਸਪਾ ਦੇਵੇਗੀ ਸੂਬੇ ਭਰ ‘ਚ ਧਰਨੇ- ਰਾਜੂ

ਪੈਟਰੋਲ,ਡੀਜਲ ਦੀਆਂ ਕੀਮਤਾਂ ਦੇ ਵਾਧੇ ਦੇ ਵਿਰੋਧ ਵਿੱਚ ਬਸਪਾ ਦੇਵੇਗੀ ਸੂਬੇ ਭਰ ‘ਚ ਧਰਨੇ- ਰਾਜੂ

ਲੁਧਿਆਣਾ 24 ਮਈ(ਖਬਰ ਵਾਲੇ ਬਿਊਰੋ ) -ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਲੋਕਾਂ ਦਾ ਦਮ ਕੱਢਣ ਤੇ ਉਤਾਰੂ ਹੈ ਜੋ ਇਸ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਪਹਿਲਾਂ ਹੀ ਆਰਥਿਕ ਤੰਗੀਆਂ ਦੀ ਸ਼ਿਕਾਰ ਹੋ ਕੇ ਭਿਆਨਕ ਹਲਾਤਾਂ ਵਿੱਚੋਂ ਗੁਜਰ ਰਹੀ ਹੈ। ਇਸ ਵੱਲੋਂ ਕਦੇ ਨੋਟਬੰਦੀ, ਕਦੇ ਜੀ ਐਸ ਟੀ ਅਤੇ ਹੁਣ ਪੈਟਰੋਲ ਡੀਜਲ ਦੀਆਂ ਕੀਮਤਾਂ ਆਪਣੀ ਮਰਜੀ ਨਾਲ ਵਧਾਉਣ ਦੇ ਨਾਦਰਸ਼ਾਹੀ ਫੈਸਲੇ ਲਏ ਜਾ ਰਹੇ ਹਨ ਜਿਸ ਨੂੰ ਬਸਪਾ ਹੋਰ ਬਰਦਾਸਤ ਨਹੀ ਕਰੇਗੀ। ਇਨ•ਾਂ ਸਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ: ਰਛਪਾਲ ਸਿੰਘ ਰਾਜੂ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਪੱਧਰ ਤੇ ਡੀਜਲ ਤੇ ਪੈਟਰੋਲ ਦੀਆਂ ਦੀਆਂ ਕੀਮਤਾਂ ਘਟੀਆ ਹਨ ਪਰ ਭਾਰਤ ਹੀ ਇੱਕ ਅਜਿਹਾ ਦੇਸ਼ ਹੈ ਜਿਥੇ ਤੇਲ ਦੀਆਂ ਕੀਮਤਾਂ ਨੂੰ ਅੰਤਰਰਾਸ਼ਟਰੀ ਬਾਜਾਰ ਦੇ ਮਾਪਦੰਡਾਂ ਤੋਂ ਨਹੀ ਬਲਕਿ ਮੋਦੀ/ਸ਼ਾਹ ਦੇ ਪੈਮਾਨੇ ਨਾਲ ਵਧਾਇਆ ਹੋਇਆ ਹੈ। ਉਨ•ਾਂ ਕਿਹਾ ਕਿ ਅੰਤਰਰਾਸ਼ਟਰੀ ਬਾਜਾਰ ਦੇ ਨਜਰੀਏ ਤੋਂ 25 ਤੋਂ 30 ਰੁਪਏ ਪ੍ਰਤੀ ਲੀਟਰ ਤੇਲ ਦੇ ਭਾਅ ਘਟਾਏ ਜਾ ਸਕਦੇ ਹਨ। ਅਜਿਹਾ ਕਰਕੇ ਭਾਰਤ ਦੀ ਜਨਤਾ ਨੂੰ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ ਜੋ ਕਿ ਪਹਿਲਾਂ ਹੀ ਆਰਥਿਕ ਮੰਦਹਾਲੀ ਤੋਂ ਇਲਾਵਾ ਬੇਰੁਜਗਾਰੀ ਅਤੇ ਭ੍ਰਿਸਟਾਚਾਰ ਵਰਗੀਆਂ ਨਾਮੁਰਾਦ ਵਰਗੀਆਂ ਬਿਮਾਰੀਆਂ ਤੋਂ ਪੀੜਤ ਚਲੀ ਆ ਰਹੀ ਹੈ। ਉਨ•ਾਂ ਕਿਹਾ ਕਿ ਬਸਪਾ ਮੋਦੀ ਸਰਕਾਰ ਵੱਲੋਂ ਜਨਤਾ ਦਾ ਖੂਨ ਪੀਣ ਦੇ ਮਕਸਦ ਨਾਲ ਵਧਾਈਆਂ ਤੇਲ ਕੀਮਤਾਂ ਦਾ ਸਖਤ ਵਿਰੋਧ ਕਰਦੀ ਹੈ ਅਤੇ ਇਨ•ਾਂ ਨੂੰ ਘਟਾਉਣ ਲਈ ਪੰਜਾਬ ਭਰ ਵਿੱਚ ਧਰਨੇ ਦੇ ਕੇ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ। ਉਨ•ਾਂ ਕਿਹਾ ਕਿ ਇਸ ਸਬੰਧੀ ਪੂਰੀ ਯੋਜਨਾ ਬਣਾ ਕੇ ਸਾਰਿਆਂ ਜਿਲਿ•ਆਂ ਦੇ ਆਗੂਆਂ ਨੂੰ ਭੇਜ ਦਿੱਤੀ ਜਾਵੇਗੀ। ਸ: ਰਾਜੂ ਨੇ ਕਿਹਾ ਕਿ ਸੂਬੇ ਦੀ ਜਨਤਾ ਮੋਦੀ ਸਰਕਾਰ ਨੂੰ ਸਬਕ ਸਿਖਾਉਣ ਅਤੇ ਦੇਸ਼ ਦੀ ਰਾਜਨੀਤੀ ਵਿੱਚੋਂ ਬਾਹਰ ਕਰਨ ਲਈ ਬਸਪਾ ਦੇ ਹੱਥ ਨਾਲ ਹੱਥ ਮਿਲਾ ਕੇ ਇਸਦੀ ਤਾਕਤ ਬਣੇ। ਇਸ ਮੌਕੇ ਉਨ•ਾਂ ਨਾਲ ਪ੍ਰਵੀਨ ਬੰਗਾ ਅਤੇ ਹੋਰ ਹਾਜਰ ਸਨ।