• Home
  • ਪੁੱਕਾ ਦੇ ਪ੍ਰਤਿਨਿਧਿਮੰਡਲ ਨੇ ਪੀਟੀਯੂ ਦੇ ਉਪ-ਕੁਲਪਤੀ ਦਾ ਸਵਾਗਤ ਕੀਤਾ

ਪੁੱਕਾ ਦੇ ਪ੍ਰਤਿਨਿਧਿਮੰਡਲ ਨੇ ਪੀਟੀਯੂ ਦੇ ਉਪ-ਕੁਲਪਤੀ ਦਾ ਸਵਾਗਤ ਕੀਤਾ

ਮੋਹਾਲੀ 6 ਮਈ
ਪੰਜਾਬ ਅਨਐਡਿਡ ਕਾੱਲੇਜਿਸ ਐਸੋਸਿਏਸ਼ਨ (ਪੁੱਕਾ) ਦੇ ਅਹੁਦੇਦਾਰਾਂ ਨੇ ਆਈਕੇਜੀ-ਪੀਟੀਯੂ, ਜਲੰਧਰ ਦੇ ਨਵੇਂ ਨਿਯੁਕਤ ਹੋਏ ਉਪਕੁਲਪਤੀ ਨਾਲ ਮੁਲਾਕਾਤ ਕੀਤੀ ਅਤੇ 21 ਸਾਲ ਪੁਰਾਨੀ ਟੈਕਨੀਕਲ ਯੂਨੀਵਰਸਿਟੀ ਵਿਚ ਉਹਨਾਂ ਦੀ ਜੋਈਨਿੰਗ ਦੇ ਲਈ ਸਵਾਗਤ ਕੀਤਾ।
ਪੁੱਕਾ ਦੇ ਪ੍ਰੇਜਿਡੇਟ, ਡਾਂ ਅੰਸੂ ਕਟਾਰੀਆ ਦੀ ਪ੍ਰਧਾਨਗੀ ਵਿੱਚ ਪੁੱਕਾ ਦੇ ਕਈ ਅਹੁਦੇਦਾਰ ਇਸ ਮੋਕੇ ਹਾਜਰ ਸਨ ਜਿਹਨਾਂ ਵਿੱਚ ਸ਼੍ਰੀ ਅਮਿਤ ਸ਼ਰਮਾ (ਏਸੀਈਟੀ, ਅੰਮ੍ਰਿਤਸਰ), ਸੀਨੀਅਰ ਵਾਈਸ ਪ੍ਰੇਜਿਡੇਂਟ; ਸਰਦਾਰ ਗੁਰਪ੍ਰੀਤ ਸਿੰਘ (ਯੂਨੀਵਰਸਲ ਗਰੁਪ, ਲਾਲੜੂ), ਜਨਰਲ ਸੈਕਟਰੀ; ਬਾਬਾ ਸ੍ਰੀ ਚੰਦ ਕਾਲਜ ਗਰੁੱਪ  ਨੂਰਪੁਰਾ ਦੇ ਐਮਡੀ ਸ੍ਰੀ ਮੁਨੀਸ਼ ਦਾਸ , ਡਾ. ਅਕਾਸ਼ਦੀਪ ਸਿੰਘ (ਗਲੋਬਲ ਇੰਨਸੀਟਿਉਟ, ਅੰਮ੍ਰਿਤਸਰ), ਮਾਝਾ ਕੋਰਡੀਨੇਟਰ; ਸਰਦਾਰ ਗੁਰਕਿਰਤ ਸਿੰਘ (ਗੁਲਜ਼ਾਰ ਗਰੁਪ, ਲੁਧਿਆਣਾ), ਜੋਇੰਟ ਸੈਕਰੇਟਰੀ–1; ਸ਼੍ਰੀ ਸੰਜੀਵ ਚੋਪੜਾ (ਐਚਆਈਐਮਟੀ, ਜੰਲਧਰ), ਦੋਆਬਾ ਕੋਡਿਨੇਟਰ; ਡਾ ਗੁਰਿੰਦਰਜੀਤ ਸਿੰਘ ਜਵਾਂੜਾ (ਭਾਈ ਗੁਰਦਾਸ ਗਰੁਪ, ਸੰਗਰੂਰ), ਹੈਡ ਸਕਾਲਰਸ਼ਿਪ ਡਿਪਾਰਟਮੈਟ; ਸ਼੍ਰੀ ਵਿਸ਼ਾਲ ਗਰਗ (ਸਵਾਇਟ, ਬਨੂੰੜ); ਸ਼੍ਰੀ ਮੋਹਿਤ ਮਹਾਜ਼ਨ (ਗੋਲਡਨ ਇਨਸੀਚਟਿਉਟ, ਪਠਾਨਕੋਟ) ਆਦਿ ਸ਼ਾਮਲ ਸਨ।
ਡਾ. ਅਜੈ ਸ਼ਰਮਾ ਨੇ ਪ੍ਰਤਿਨਿਧਿਮੰਡਲ ਨੂੰ ਭਰੋਸਾ ਦਵਾਇਆ ਕਿ ਮਾਨਤਾ ਪ੍ਰਾਪਤ ਕਾੱਲੇਜਿਸ ਅਤੇ ਪੀਟੀਯੂ ਸਿਖਿਆ ਦੀ ਗੁਣਵਤਾ ਨੂੰ ਸੁਧਾਰਨ ਦੇ ਲਈ ਮਿਲਕੇ ਕੰਮ ਕਰਨਗੇ ਅਤੇ ਦੇਸ਼ ਤੇ ਹੋਰ ਪੜੋਸੀ ਦੇਸ਼ਾਂ ਵਿਚ ਯੂਨੀਵਰਸਿਟੀ ਨੂੰ ਹੋਰ ਦ੍ਰਿਸ਼ਮਾਨ ਕਰਨ ਦੇ ਲਈ ਜਤਨ ਕਰਨਗੇ।
ਪੁੱਕਾ ਨੇ ਵੀਸੀ ਨੂੰ ਬੇਨਤੀ ਕੀਤੀ ਕਿ ਪੀਟੀਯੂ ਨੂੰ ਅਨਐਡਿਡ ਕਾੱਲੇਜਿਸ ਦੀ ਖਰਾਬ ਵਿੱਤੀ ਹਾਲਤ ਵਿੱਚ ਸੁਧਾਰ ਕਰਨ ਦੇ ਲਈ ਜਰੂਰੀ ਕਦਮ ਚੁਕਨੇ ਚਾਹੀਦੇ ਹਨ। ਪੁੱਕਾ ਨੇ ਇਹ ਵੀ ਮੰਗ ਕੀਤੀ ਕਿ ਯੂਨੀਵਰਸਿਟੀ ਨੂੰ ਉਦਯੋਗ ਦੀ ਮੰਗ ਦੇ ਅਨੁਸਾਰ ਨਵੇ ਪਾਠਕਰਮ ਸ਼ੂਰੁ ਕਰਨੇ ਚਾਹੀਦੇ ਹਨ।
ਵੀਸੀ ਨੇ ਕਾੱਲੇਜਿਸ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਕਾੱਲੇਜਿਸ ਦੇ ਸਾਹਮਣੇ ਆ ਰਹੀਆਂ ਅਸਲ ਦਿੱਕਤਾਂ ਨੂੰ ਰਾਜ਼ ਅਤੇ ਕੇਂਦਰ ਸਰਕਾਰ ਦੇ ਸ਼ਾਹਮਨੇ ਰਖਿਆ ਜਾਵੇਗਾ।