• Home
  • ਗੈਂਗਸਟਰਾਂ ‘ਤੇ ਪੁਲਿਸ ’ਚ ਤਾਬੜਤੋੜ ਫਾਇਰਿੰਗ – 2 ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਗੈਂਗਸਟਰਾਂ ‘ਤੇ ਪੁਲਿਸ ’ਚ ਤਾਬੜਤੋੜ ਫਾਇਰਿੰਗ – 2 ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਅੰਮ੍ਰਿਤਸਰ- (ਖਬਰ ਵਾਲੇ ਬਿਊਰੋ) ਸਥਾਨਕ ਪੁਲਿਸ ਨੇ 2 ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਐਸਐਚਓ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਮਜੀਠਾ ਇਲਾਕੇ ਵਿੱਚ ਸ਼ੱਕੀਆਂ ਦੀ ਸੂਹ ਮਿਲੀ ਸੀ ਕਿਸੀ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸੀ। ਸੂਹ ਦੇ ਆਧਾਰ ’ਤੇ ਉਨ੍ਹਾਂ ਮਾਮਲਾ ਸੀਨੀਅਰ ਅਧਿਕਾਰੀਆਂ ਦੇ ਧਿਆਨ ’ਚ ਲਿਆ ਕੇ ਕਾਰਵਾਈ ਕੀਤੀ ਤੇ ਪੁਲਿਸ ਪਾਰਟੀ ਸਮੇਤ ਦੋਵਾਂ ਨੂੰ ਦਬੋਚ ਲਿਆ। ਜਾਣਕਾਰੀ ਅਨੁਸਾਰ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਇੱਕ ਕਾਰਵਾਈ ਦੌਰਾਨ ਪੁਲਿਸ ਟੀਮ ਨੇ ਦੋ ਸ਼ਾਤਿਰ ਗੈਂਗਸਟਰਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਜਿਉਂ ਹੀ ਪੁਲਿਸ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਉਨ੍ਹਾਂ ਦੇ ਨਜ਼ਦੀਕ ਪਹੁੰਚੀ ਤਾਂ ਗੈਂਗਸਟਰਾਂ ਨੇ ਪੁਲਿਸ ਟੀਮ ‘ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਮੰਨੀਏ ਤਾਂ ਗੈਂਗਸਟਰਾਂ ਨੇ ਇੱਕ ਟਰੈਕਟਰ ਚਾਲਕ ਤੋਂ ਪਿਸਤੌਲ ਦੀ ਨੋਕ ‘ਤੇ ਟਰੈਕਟਰ ਖੋਹਿਆ ਤੇ ਫਰਾਰ ਹੋ ਗਏ। ਪੁਲਿਸ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਤੰਗ ਗਲੀਆਂ ਵਿਚ ਪਹੁੰਚੀ ਤੇ ਫਾਇਰਿੰਗ ਤੋਂ ਬਾਅਦ ਪੁਲਿਸ ਟੀਮ ਨੇ ਵਿਉਂਤਬੰਦੀ ਨਾਲ ਦੋਵਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ । ਜਿੰਨਾ ਦੀ ਪਛਾਣ ਬਲਰਾਜ ਸਿੰਘ ਭੂਰੀ ਅਤੇ ਹਰਮਨ ਵਜੋਂ ਹੋਈ ਹੈ। ਜਾਂਚ ਦੌਰਾਨ ਦੋਵਾਂ ਕੋਲੋਂ 2 ਪਿਸਤੌਲ,  2 ਜ਼ਿੰਦਾ ਕਾਰਤੂਸ ਤੇ 3 ਮੈਗਜ਼ੀਨ, ਇੱਕ ਆਈ 20 ਕਾਰ ਅਤੇ ਇੱਕ ਟਰੈਕਟਰ ਨੂੰ ਵੀ ਜ਼ਬਤ ਕੀਤਾ ਹੈ। ਇਨ੍ਹਾਂ ਦੋਵਾਂ ’ਤੇ ਪਹਿਲਾਂ ਵੀ ਕਾਫ਼ੀ ਅਪਰਾਧਿਕ ਕੇਸ ਦਰਜ ਸਨ, ਇਸ ਲਈ ਪੁਲਿਸ ਪਹਿਲਾਂ ਤੋਂ ਹੀ ਉਨ੍ਹਾਂ ਦੀ ਤਲਾਸ਼ ਕਰ ਰਹੀ ਸੀ। ਪੁਲਿਸ ਨੇ ਦੋਵਾਂ ਖ਼ਿਲਾਫ਼ ਧਾਰਾ 307, 379-ਬੀ, 25, 54, 59 ਹਥਿਆਰ ਐਕਟ ਤੇ ਆਈਪੀਸੀ ਦੇ 34 ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।