• Home
  • ਪੁਲਿਸ ਦੇ ਨੱਕ ਹੇਠ “ਮੋਂਟੀ ਕਾਰਲੋ “ਦੇ ਸ਼ੋਅ ਰੂਮ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ 

ਪੁਲਿਸ ਦੇ ਨੱਕ ਹੇਠ “ਮੋਂਟੀ ਕਾਰਲੋ “ਦੇ ਸ਼ੋਅ ਰੂਮ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ 

ਰਾਏਕੋਟ13 ਮਈ-( ਖ਼ਬਰ ਵਾਲੇ ਬਿਊਰੋ)
ਰਾਏਕੋਟ ਸ਼ਹਿਰ ਦੇ ਲੋਕਾਂ ਚ ਆਏ ਦਿਨ ਚੋਰੀਆਂ ਹੋਣ ਕਰਕੇ ਜਿੱਥੇ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ ,ਉੱਥੇ ਬੀਤੀ ਰਾਤ ਪੁਲਿਸ ਦੇ ਨੱਕ ਹੇਠੋ ਮਹਿੰਗੇ ਕੱਪੜਿਆਂ ਦੇ ਸ਼ੋਅ ਰੂਮ ਵਿੱਚ ਹੋਈ ਚੋਰੀ ਅਨੇਕਾਂ ਸਵਾਲ ਖੜ੍ਹੇ ਕਰ ਰਹੀ ਹੈ ।
ਸੂਤਰਾਂ ਅਨੁਸਾਰ ਹਰੀ ਸਿੰਘ ਨਲਵਾ ਸ਼ਹਿਰ ਦਾ ਪ੍ਰਮੁੱਖ ਚੌਕ ਹੈ 'ਜਿੱਥੇ ਕਿ ਪੁਲਸ ਦਾ ਨਾਕਾ ਚਾਰਜ 24ਘੰਟੇ ਵਾਂਗ ਰਹਿੰਦਾ ਹੈ ਕਿਉਂਕਿ ਇੱਥੇ ਲੁਧਿਆਣਾ- ਬਠਿੰਡਾ ਦਾ ਰਾਜ ਮਾਰਗ ਹੋਣ ਕਾਰਨ ਚੈੱਕ ਪੋਸਟ ਬਣੀ ਹੋਈ ਹੈ ,ਇਸ ਚੌਕ ਦੇ ਵਿੱਚ ਮੁੱਖ ਮਾਰਗ ਤੇ ਇੱਕ ਹਫ਼ਤਾ ਕੁ ਪਹਿਲਾਂ ਖੁੱਲ੍ਹੇ" ਮੋਂਟੀ ਕਾਰਲੋ " ਕੰਪਨੀ ਦੇ ਸ਼ੋਅਰੂਮ ਨੂੰ ਬੀਤੀ ਰਾਤ ਚੋਰਾਂ ਨੇ ਦਲੇਰਾਨਾ ਢੰਗ ਨਾਲ ਸ਼ਟਰ ਦੇ ਜਿੰਦਰੇ ਤੋੜਨ ਉਪਰੰਤ ਅੱਗੇ ਲੱਗਿਆ ਟਫਨ ਗਲਾਸ ਦਾ ਸ਼ੀਸ਼ਾ ਭੰਨ ਕੇ ਮਹਿੰਗੇ ਭਾਅ ਦੇ ਕੱਪੜੇ  ਚੋਰੀ ਕਰ ਲੲੇ। ਭਾਵੇਂ ਕਿ ਪੁਲਸ ਨੂੰ ਸੂਚਨਾ ਮਿਲਦੇ  ਰਾਏਕੋਟ ਪੁਲਿਸ ਜਾਂਚ ਵਿੱਚ ਜੁੜ ਚੁੱਕੀ ਹੈ । ਪਰ ਪੁਲਿਸ ਦੇ ਨੱਕ ਹੇਠੋਂ ਚੋਰੀ ਹੋਣਾ ਹਰ ਇੱਕ ਦੀ ਜ਼ੁਬਾਨ ਤੇ ਚਰਚਾ ਦਾ ਵਿਸ਼ਾ ਹੈ ।
ਦੱਸਣ ਜੋ ਕੁਝ ਮਹੀਨੇ ਪਹਿਲਾਂ ਪੁਲਿਸ ਥਾਣੇ ਦੇ ਨਾਲ ਦੀ ਦੁਕਾਨ ਤੋਂ ਵੀ ਚੋਰਾਂ ਨੇ ਸੰਨ੍ਹ ਲਗਾਈ ਸੀ ਅਤੇ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਲੋਕਾਂ ਨੇ ਧਰਨਾ ਵੀ ਲਗਾਇਆ ਸੀ ।