• Home
  • ਪੁਲਸ ਨੇ ਲਗਜ਼ਰੀ ਗੱਡੀ ਚ ਅਫ਼ੀਮ ਵੇਚਣ ਆਏ ਬਲੈਕੀਏ ਨੂੰ 6 ਕਿੱਲੋ ਅਫ਼ੀਮ ਸਮੇਤ ਦਬੋਚਿਆ

ਪੁਲਸ ਨੇ ਲਗਜ਼ਰੀ ਗੱਡੀ ਚ ਅਫ਼ੀਮ ਵੇਚਣ ਆਏ ਬਲੈਕੀਏ ਨੂੰ 6 ਕਿੱਲੋ ਅਫ਼ੀਮ ਸਮੇਤ ਦਬੋਚਿਆ

ਜਗਰਾਓਂ 5ਮਈ
ਪੁਲਿਸ ਜ਼ਿਲ੍ਹਾ ਜਗਰਾਉਂ ਦੀ ਪੁਲਿਸ ਨੇ ਲਗਜ਼ਰੀ ਗੱਡੀ ਚ ਅਫ਼ੀਮ ਵੇਚਣ ਆਏ ਬਲੈਕੀਏ ਨੂੰ ਭਾਰੀ ਮਾਤਰਾ ਸਮੇਤ ਅਫ਼ੀਮ ਨਾਲ ਦਬੋਚਣ ਦੀ ਜਾਣਕਾਰੀ ਮਿਲੀ ਹੈ ।
ਪੁਲਿਸ ਜ਼ਿਲ੍ਹਾ ਜਗਰਾਉਂ ਦੇ ਮੁਖੀ ਸੁਰਜੀਤ ਸਿੰਘ ਆਈ ਪੀ ਐੱਸ ਨੇ ਪ੍ਰੈੱਸ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਉਨ੍ਹਾਂ ਦੇ ਜ਼ਿਲ੍ਹੇ ਦੀ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਬੜੀ ਸਖ਼ਤੀ ਨਾਲ ਮੁਹਿੰਮ ਆਰੰਭੀ ਗਈ ਹੈ', ਇਸੇ ਕੜੀ ਤਹਿਤ  ਸੀਆਈਏ ਸਟਾਫ ਦੀ ਪੁਲਿਸ ਨੇ ਜਿਨ੍ਹਾਂ ਚ ਏ ਐੱਸ ਆਈ ਚਮਕੌਰ ਸਿੰਘ, ਏ ਐੱਸ ਆਈ ਸੁਖਵਿੰਦਰ ਸਿੰਘ ਏਐੱਸਆਈ ਗੁਰਸੇਵ ਸਿੰਘ ਦੀਆਂ ਪੁਲਿਸ ਪਾਰਟੀ ਟੀਮਾਂ ਨੇ ਸ਼ੱਕੀ ਲੋਕਾਂ ਦੀ ਤਲਾਸ਼ੀ ਲਈ ਨਾਕਾ ਲਗਾਇਆ ਸੀ ਜਿੱਥੇ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਤੋਂ ਤਾਂ ਮਿਲੀ ਸੀ ਕਿ ਰਤੀਆ ਜ਼ਿਲ੍ਹਾ ਫ਼ਤਿਆਬਾਦ ਹਰਿਆਣਾ ਦਾ ਰਾਜੂ ਨਾਮੀ ਸਮੱਗਲਰ ਕਾਫੀ ਲੰਬੇ ਸਮੇਂ ਤੋਂ ਆਪਣੇ ਗ੍ਰਾਹਕਾਂ ਨੂੰ ਬਾਹਰੋਂ ਲਿਆ ਕੇ ਅਫ਼ੀਮ ਸਪਲਾਈ ਕਰਦਾ ਹੈ ,ਜੋ ਕਿ ਹੁਣ ਇੱਕ ਕਰ ਰਹੀ ਜਿਗਰੋ ਵੱਲ ਨੂੰ ਆ ਰਿਹਾ ਹੈ ।ਪੁਲੀਸ ਮੁਖੀ ਅਨੁਸਾਰ ਇਨ੍ਹਾਂ ਟੀਮਾਂ ਨੇ ਨਾਕਾਬੰਦੀ ਕਰ ਦਿੱਤੀ ਤੇ ਅਖਾੜਾ ਨਹਿਰ ਪੁਲ ਉੱਪਰ ਲਗਾਏ ਗਏ ਨਾਕੇ ਨੂੰ ਪੁਲਸ ਨਾਕੇ ਨੂੰ ਅਖਾੜਾ ਪਿੰਡ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਗੱਡੀ ਵਰਨਾ ਨੰਬਰ ਪੀ ਬੀ 26 44ਬੀ 2929 ਨੂੰ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਗੱਡੀ ਭਜਾ ਲਈ ਅੱਗੇ ਇੱਕ ਹੋਰ ਖੜ੍ਹੀ ਪੁਲਸ ਪਾਰਟੀ ਨੇ ਸੜਕ ਉੱਪਰ ਗੱਡੀ ਲਗਾ ਕੇ ਕਾਰ ਨੂੰ ਰੋਕ ਲਿਆ ਉਸ ਵਿੱਚ ਬੈਠੇ ਵਿਅਕਤੀ ਦੀ ਪਹਿਚਾਣ ਰਾਜ ਕੁਮਾਰ ਉਰਫ਼ ਰਾਜੂ  ਵਾਸੀ ਰਤੀਆ ਜ਼ਿਲ੍ਹਾ ਫਤਿਆਬਾਦ ਹਰਿਆਣਾ ਵਜੋਂ ਹੋਈ ਉਸ ਦੀ ਗੱਡੀ ਦੀ ਤਲਾਸ਼ੀ ਉਸਦੀ ਮਰਜ਼ੀ ਦੇ ਗਜ਼ਟਿਡ ਅਫ਼ਸਰ ਅਮਨਦੀਪ ਸਿੰਘ ਡੀਐੱਸਪੀ ਇਨਵੈਸਟੀਗੇਟ ਕਰਨ ਲਈ ਪੁੱਜੇ । ਤਲਾਸੀ ਦੌਰਾਨ ਉਸ ਦੀ ਗੱਡੀ ਚੋ ਕੰਡਕਟਰ ਸੀਟ ਦੇ ਹੇਠੋਂ ਕਾਲੇ ਲਿਫਾਫੇ ਵਿੱਚੋਂ ਛੇ ਕਿੱਲੋ ਅਫ਼ੀਮ ਬਰਾਮਦ ਕੀਤੀ ਗਈ ਹੈ ਇਸ ਮੌਕੇ ਕਥਿਤ ਦੋਸ਼ੀ ਰਾਜੂ ਨੂੰ ਦੇ ਮੌਕੇ ਤੇ ਗ੍ਰਿਫ਼ਤਾਰ ਕਰ ਲਿਆ ਉਸ ਵਿਰੁੱਧ ਥਾਣਾ ਸਦਰ ਵਿਖੇ ਐਨਡੀਪੀਐਸ ਐਕਟ 18/61/85 ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ ।
ਦੋਸ਼ੀ ਰਾਜ ਕੁਮਾਰ ਉੱਕਤ ਨੂੰ ਮੁਕੱਦਮਾਂ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨਾਮੀ ਸਮੱਗਲਰ ਹੈ ਜੋ ਪਿਛਲੇ ਕਈ ਸਾਲਾਂ ਤੋ ਸਮੱਗਲਿੰਗ ਦੇ ਧੰਦੇ ਵਿੱਚ ਲੱਗਾ ਹੋਇਆ ਹੈ ਅਤੇ ਇਸ ਦੇ ਖਿਲਾਫ ਕਈ ਰਾਜਾਂ ਵਿੱਚ ਮੁਕੱਦਮੇ ਦਰਜ ਹਨ।ਪੁਲਿਸ ਦੇ ਦਬਾਅ ਕਾਰਨ ਹੀ ਇਹ ਵਾਰ ਵਾਰ ਆਪਣੀ ਰਿਹਾਇਸ਼ ਬਦਲਦਾ ਰਹਿੰਦਾ ਹੈ।ਉੱਕਤ ਦੋਸ਼ੀ ਖਿਲਾਫ ਹੁਣ ਤੱਕ ਦੀ ਤਫਤੀਸ਼ ਦੌਰਾਨ ਹੇਠ ਲਿਖੇ ਮੁਕੱਦਮੇ ਦਰਜ ਹੋਣ ਬਾਰੇ ਖੁਲਾਸਾ ਹੋਇਆ ਹੈ, ਜੋ ਬਾਕੀ ਰਾਜਾਂ ਤੋ ਵੀ ਦੋਸ਼ੀ ਖਿਲਾਫ ਦਰਜ ਮੁਕੱਦਮਿਆਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ :-
1.ਮੁਕੱਦਮਾਂ ਨੰਬਰ 30 ਮਿਤੀ 08.05.2003 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਸੁਧਾਰ ਦਰਜ ਹੈ।ਜਿਸ ਵਿੱਚ ਇਸ ਪਾਸੋਂ 01 ਕੁਇੰਟਲ 52 ਕਿਲੋ ਭੁੱਕੀ-ਚੂਰਾ ਪੋਸਤ ਬਰਾਮਦ ਹੋਈ ਸੀ।
2.ਮੁਕੱਦਮਾਂ ਨੰਬਰ 88 ਮਿਤੀ 02.06.2014 ਥਾਣਾ ਸਿਟੀ ਸੁਨਾਮ ਅ/ਧ 15/25/61/85 ਐਨ.ਡੀ.ਪੀ.ਐਸ ਐਕਟ ਦਰਜ ਹੈ।ਜਿਸ ਵਿੱਚ ਇਸ ਪਾਸੋਂ 55 ਕਿਲੋ ਭੁੱਕੀ-ਚੂਰਾ ਪੋਸਤ ਬਰਾਮਦ ਹੋਈ ਸੀ ਅਤੇ ਇਹ ਗੱਡੀ ਛੱਡਕੇ ਮੌਕਾ ਤੋਂ ਭੱਜ ਗਿਆ ਸੀ।ਉੱਕਤ ਮੁਕੱਦਮਾਂ ਵਿੱਚ ਪੀ.ਓ ਹੈ।

3. ਇੱਕ ਮੁਕੱਦਮਾਂ ਥਾਣਾ ਕਾਲਾ ਸੰਘਾ ਅ/ਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਦਰਜ  ਹੈ।ਜਿਸ ਵਿੱਚ ਇਸ ਪਾਸੋਂ 02 ਕਿਲੋ 700 ਗ੍ਰਾਮ ਅਫੀਮ ਬਰਾਮਦ ਹੋਈ ਸੀ।

4. ਇੱਕ ਮੁਕੱਦਮਾਂ ਥਾਣਾ ਧੂਰੀ ਵਿਖੇ ਅ/ਧ 15/61/85 ਐਨ.ਡੀ.ਪੀ.ਐਸ ਐਕਟ ਦਰਜ ਹੋਇਆ ਸੀ।ਜਿਸ ਵਿੱਚ ਇਸ ਪਾਸੋਂ 45 ਕਿਲੋ ਭੁੱਕੀ-ਚੂਰਾ ਪੋਸਤ ਬਰਾਮਦ ਹੋਈ ਸੀ।

ਦੋਸ਼ੀ ਤੋਂ ਹੋਰ ਪੁੱਛ-ਗਿੱਛ ਕੀਤੀ ਜਾ ਰਹੀ ਹੈ।ਜਿਸ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਕੱਦਮੇ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।