• Home
  • ਪੀ ਜੀ ‘ਚ ਰਹਿ ਰਹੇ ਬੀ ਟੈੱਕ ਵਿਦਿਆਰਥੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਪੀ ਜੀ ‘ਚ ਰਹਿ ਰਹੇ ਬੀ ਟੈੱਕ ਵਿਦਿਆਰਥੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਚੰਡੀਗੜ੍ਹ (ਖਬਰ ਵਾਲੇ ਬਿਊਰੋ )ਭਾਵੇਂ ਪੰਜਾਬ ਸਰਕਾਰ ਵੱਲੋਂ ਨਸ਼ਾ ਵੇਚਣ ਵਾਲਿਆਂ ਵਿਰੁੱਧ ਪਿਛਲੇ ਇੱਕ ਸਾਲ ਤੋਂ ਕੁੜਕੀ ਕਸੀ ਹੋਈ ਹੈ ਪਰ ਨਸ਼ੇ ਦੀ ਲਗਾਤਾਰ ਹੋ ਰਹੀ ਸਪਲਾਈ ਤੇ ਨਸ਼ੇ ਨਾਲ ਹੋ ਰਹੀਆਂ ਮੌਤਾਂ ਸਰਕਾਰ ਤੇ ਕਈ ਸਵਾਲ ਖੜ੍ਹੇ ਕਰਦਾ ਹੈ ?
ਇਸੇ ਦੌਰਾਨ ਨਯਾ ਗਾਓਂ ਵਿਖੇ ਏ ਵਨ ਢਾਬੇ ਦੇ ਉੱਪਰ ਬਣੇ ਪੀ ਜੀ ਨੰਬਰ ਦ ਚ ਕਿਰਾਏ ਤੇ ਰਹਿ ਰਹੇ ਅੰਕੁਸ਼ ਨਾਂ ਦੇ ਬੀਟੈੱਕ ਵਿਦਿਆਰਥੀ ਦਾ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਹ ਨੌਜਵਾਨ ਹਿਮਾਚਲ ਦੇ ਨਾਹਨ ਸ਼ਹਿਰ ਦਾ ਰਹਿਣ ਵਾਲਾ ਸੀ ।ਇਸ ਪਿਤਾ ਹਿਮਾਚਲ ਦੀ ਪੁਲਿਸ ਵਿੱਚ ਕਰਮਚਾਰੀ ਹੈ ।ਜਦੋਂ ਦੇਰ ਤੱਕ ਪੀਜੀ ਰੂਮ ਦਾ ਦਰਵਾਜ਼ਾ ਨਹੀਂ ਖੁੱਲ੍ਹਾ ਤਾਂ ਇਸ ਦੇ ਮਾਲਕ ਨੇ ਇਸ ਦੇ ਪਿਤਾ ਨੂੰ ਫੋਨ ਕੀਤਾ ਜਿਨ੍ਹਾਂ ਨੇ ਖੁਦ ਆ ਕੇ ਦਰਵਾਜ਼ੇ ਦੀ ਕੁੰਡੀ ਤੋੜੀ ਤਾਂ ਅੰਦਰੋਂ ਅੰਕੁਸ਼ ਦੀ ਮ੍ਰਿਤਕ ਲਾਸ਼ ਮਿਲੀ ।ਇਸ ਘਟਨਾ ਦੇ ਸਬੰਧ ਵਿੱਚ ਮਾਮਲਾ ਪੁਲਿਸ ਨੇ ਮਾਮਲਾ ਦਰਜ ਕਰਕੇ ਸਿਵਲ ਹਸਪਤਾਲ ਖਰੜ ਦੀ ਮੋਰਚਰੀ ਵਿੱਚ ਉਸ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਹੈ ।ਇਸ ਸਬੰਧੀ ਏਐੱਸਆਈ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪੋਸਟਮਾਰਟਮ ਦੀ ਰਿਪੋਰਟ ਆਉਣ ਇਸ ਤੋਂ ਬਾਅਦ ਹੀ ਕਾਰਨਾਂ ਦਾ ਪਤਾ ਲੱਗੇਗਾ ।