• Home
  • ਪੀ.ਆਈ.ਐਸ ਪੰਜਾਬ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਗਲਤ ਸਿਹਰਾ ਆਪਣੇ ਸਿਰ ਬੰਨ ਰਹੀ ਹੈ – ਓਲੰਪੀਅਨ ਗੁਰਮੇਲ ਸਿੰਘ

ਪੀ.ਆਈ.ਐਸ ਪੰਜਾਬ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਗਲਤ ਸਿਹਰਾ ਆਪਣੇ ਸਿਰ ਬੰਨ ਰਹੀ ਹੈ – ਓਲੰਪੀਅਨ ਗੁਰਮੇਲ ਸਿੰਘ

 ਜਲੰÎਧਰ, 22 ਮਈ ( ਜਗਰੂਪ ਸਿੰਘ ਜਰਖੜ) ਪੰਜਾਬ ਦੇ ਖੇਡ ਸਿਸਟਮ ਵਿਭਾਗ 'ਚ ਦਿਨੋ ਦਿਨ ਆ ਰਹੇ ਨਿਘਾਰ ਲਈ ਪਿਛਲੇ ਸਮੇਂ ਦੀ ਸਰਕਾਰ ਵੱਲੋਂ ਬਣਾਈ ਗਈ  ਪੰਜਾਬ ਇੰਸਟੀਚੀਊਟ (ਪੀਆਈਐਸ) ਜ਼ਿੰਮੇਵਾਰ ਹੈ। ਜਿਸਨੇ ਪੰਜਾਬ ਖੇਡ ਵਿਭਾਗ ਦੇ ਸਾਰੇ ਸਿਸਟਮ ਨੂੰ ਰੋਲ ਕੇ ਰੱਖ ਦਿੱਤਾ ਹੈ। ਇਹ ਜਾਣਕਾਰੀ ਮਾਸਕੋ ਓਲੰਪਿਕ 1980 ਦੇ ਜੇਤੂ ਹੀਰੋ ਓਲੰਪੀਅਨ ਗੁਰਮੇਲ ਸਿੰਘ ਨੇ ਦਿੰਦੇ ਹੋਏ ਕਿਹਾ ਕਿ ਪੰਜਾਬ ਦੀਆਂ ਜੋ ਵੀ ਕੌਮੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਜੋ ਵੀ ਖੇਡ ਪ੍ਰਾਪਤੀਆਂ ਹੋ ਰਹੀਆਂ ਹਨ, ਉਹ ਪੰਜਾਬ ਦੇ ਖੇਡ ਵਿਭਾਗ, ਖੇਡ ਅਕੈਡਮੀਆਂ, ਸਕੂਲੀ ਖਿਡਾਰੀਆਂ ਦੀ ਮਿਹਨਤ ਅਤੇ ਖੇਡ ਸੰਸਥਾਵਾਂ ਦੇ ਉਪਰਾਲਿਆਂ ਦਾ ਨਤੀਜਾ ਹਨ। ਉਹਨਾਂ ਆਖਿਆ ਕਿ ਪੀਆਈਐਸ ਨੂੰ ਬਣਿਆਂ ਅਜੇ 3 ਸਾਲ ਦਾ ਸਮਾਂ ਵੀ ਨਹੀਂ ਹੋਇਆ। ਇੱਕ ਚੰਗਾ ਖਿਡਾਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਮ ਤੇ ਪਹੁੰਚਣ ਲਈ  ਖਿਡਾਰੀ ਨੂੰ 7-8 ਸਾਲ ਦਾ ਸਮਾਂ ਲੱਗਦਾ ਹੈ। ਜਦਕਿ ਪੀਆਈਐਸ ਦਾ ਤਾਨਾਸ਼ਾਹੀ ਡਾਇਰੈਕਟਰ ਨੇ ਪੰਜਾਬ ਦੀ ਸਾਰੀ ਖੇਡ ਕਰੀਮ ਨੂੰ ਕੁਝ ਸੈਂਟਰਾਂ ਵਿਚ  ਇਕੱਠਾ ਕਰਕੇ ਆਪਣੇ ਸਿਰ ਫੋਕੀ ਸ਼ੋਹਰਤ ਲਈ ਸਿਹਰਾ ਬੰਨ ਰਿਹਾ ਹੈ ਤੇ ਇਸ ਵਿਚ  ਪੀਆਈਐਸ ਦਾ ਕੋਈ ਯੋਗਦਾਨ ਨਹੀਂ ਹੈ। ਇਹ ਪੰਜਾਬ ਖੇਡ ਵਿਭਾਗ ਦੇ ਸਕੂਲੀ ਖੇਡ ਵਿੰਗਾਂ ਦੇ ਵਿਚੋਂ ਨਿਕਲਿਆ ਹੋਇਆ ਇਕ ਟੇਲੈਂਟ ਹੈ।ਜਦਕਿ ਪੀਆਈਐਸ ਡਾਇਰੈਕਟਰ ਆਪਣੀ ਕੁਰਸੀ ਨੂੰ ਬਚਾਉਣ ਲਈ ਸਾਰੀਆਂ ਪ੍ਰਾਪਤੀਆਂ ਆਪਣੇ ਖਾਤੇ ਵਿਚ ਪਾ ਰਿਹਾ ਹੈ। ਉਹਨਾਂ ਆਖਿਆ ਕਿ ਪੀਆਈਐਸ ਦੇ ਅਧੀਨ ਚਲਦੀਆਂ ਅਕੈਡਮੀਆਂ ਤੇ ਕੋਚਾਂ ਨੂੰ ਖੇਡ ਵਿਭਾਗ ਦੇ ਅਧੀਨ ਕੀਤਾ ਜਾਵੇ, ਜੋ ਚੰਗੇ ਖੇਡ ਸੈਂਟਰ ਪੀਆਈਐਸ ਦੀ ਆੜ ਚ ਬੰਦ ਹੋ ਗਏ ਹਨ ਉਹਨਾਂ ਨੂੰ ਵਧੀਆ ਸਹੂਲਤਾਂ ਸਮੇਤ ਮੁੜ ਤੋਂ ਚਾਲੂ ਕੀਤਾ ਜਾਵੇ। ਪੰਜਾਬ ਦੀਆਂ ਖੇਡਾਂ ਦੀ ਬਿਹਤਰੀ ਲਈ ਸਾਬਕਾ ਓਲੰਪੀਅਨ ਖੇਡਾਂ ਨੂੰ ਸਮਰਪਿਤ ਸੰਸਥਾਵਾਂ ਦੇ ਆਗੂਆਂ ਦੀਆਂ ਸੇਵਾਵਾਂ ਲਈਆਂ ਜਾਣ ਤੇ ਪੀਆਈਐਸ ਨੂੰ ਖੇਡ ਵਿਭਾਗ 'ਚ ਮਰਜ ਕੀਤਾ ਜਾਵੇ ਤੇ ਪੀਆਈਐਸ ਦੇ  ਹੈੱਡਕੁਆਟਰਾਂ ਵਿਚ ਇਸ ਤਰ੍ਹਾਂ ਦੇ ਲੋਕ ਵੀ ਕਾਬਜ਼ ਹੋਏ ਹਨ ਜਿੰਨ੍ਹਾਂ ਦਾ ਖੇਡਾਂ ਨਾਲ ਕੋਈ ਦੂਰ ਦਾ ਵੀ  ਵਾਸਤਾ ਨਹੀਂ ਤੇ ਇਸ ਦੇ ਵਿਚ ਭਾਈ ਭਤੀਜ਼ਾਵਾਦ ਬੰਦ ਕੀਤਾ ਜਾਵੇ ਓਲੰਪੀਅਨ ਗੁਰਮੇਲ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੂੰ ਅਪੀਲ ਕੀਤੀ ਹੈ ਕਿ ਇਸ ਵਿਚ ਤੁਰੰਤ ਦਖਲ ਦੇ ਕੇ ਪੀਆਈਐਸ ਨੂੰ ਤੁਰੰਤ ਬੰਦ ਕਰਨ ਅਤੇ ਪੰਜਾਬ ਦੀਆਂ ਖੇਡਾਂ ਦੇ ਹਿੱਤ ਕੋਈ ਠੋਸ ਨੀਤੀ ਬਣਾਉਣ।