• Home
  • ਪੀੜਿਤ ਪਰਿਵਾਰ ਨੂੰ ਕੀਤੀ ਜਾ ਰਹੀ ਫੰਡਿੰਗ ਉੱਤੇ ਕੀ ਬੋਲੇ ਬਾਦਲ

ਪੀੜਿਤ ਪਰਿਵਾਰ ਨੂੰ ਕੀਤੀ ਜਾ ਰਹੀ ਫੰਡਿੰਗ ਉੱਤੇ ਕੀ ਬੋਲੇ ਬਾਦਲ

ਚੰਡੀਗੜ੍ਹ- ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੀ ਚੇਅਰਪਰਸਨ ਨਵਜੋਤ ਕੌਰ ਸਿੱਧੂ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਰੋਡਵੇਜ਼ ਕੇਸ ਵਿਚ ਅਕਾਲੀ ਦਲ ਦੁਆਰਾ ਪੀੜਿਤ ਪਰਿਵਾਰ ਨੂੰ ਫੰਡਿੰਗ ਕੀਤੀ ਜਾ ਰਹੀ ਹੈ । ਇਸ ਮਾਮਲੇ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਵਿਚ ਵਿਚਾਰਾਧੀਨ ਹੈ ਅਤੇ ਸੱਚ ਕੀ ਹੈ ਉਹ ਸਭ ਦੇ ਸਾਹਮਣੇ ਕੋਰਟ ਵਿਚ ਹੀ ਆ ਜਾਵੇਗਾ ।