• Home
  • ਪੀੜਤ ਬੱਚੇ“ ਦੀ ਪਹਿਚਾਣ ਮੀਡੀਆ ਨੂੰ ਨਸ਼ਰ ਨਾ ਕੀਤੀ ਜਾਵੇ: ਬਾਲ ਅਧਿਕਾਰ ਕਮਿਸ਼ਨ

ਪੀੜਤ ਬੱਚੇ“ ਦੀ ਪਹਿਚਾਣ ਮੀਡੀਆ ਨੂੰ ਨਸ਼ਰ ਨਾ ਕੀਤੀ ਜਾਵੇ: ਬਾਲ ਅਧਿਕਾਰ ਕਮਿਸ਼ਨ

ਜੂਵੀਨਾਈਅਲ ਜਸਟਿਸ ਐਕਟ ਦੀ ਧਾਰਾ 74 ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ
ਚੰਡੀਗੜ•, 19 ਅਪ੍ਰੈਲ:
ਪੰੰਜਾਬ ਬਾਲ ਤੇ ਮਹਿਲਾ ਅਧਿਕਾਰ ਕਮਿਸ਼ਨ ਨੇ ਇਕ ਪੱਤਰ ਸਬੰਧਤ ਅਧਿਕਾਰੀਆਂ ਨੂੰ ਜਾਰੀ ਕਰ ਕੇ ਕਿਹਾ ਹੈ ਕਿ ਜੂਵੀਨਾਈਅਲ ਜਸਟਿਸ ਐਕਟ ਦੀ ਧਾਰਾ 74 (ਬਾਲ ਦੇਖਭਾਲ ਅਤੇ ਸੁਰੱਖਿਆ ) ਐਕਟ 2005 ਨੂੰ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਕਮਿਸ਼ਨ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਕਈ ਜ਼ਿਲਿ•ਆ ਵਿੱਚ ਤਾਇਨਾਤ ਕੁਝ ਉਚ ਪੁਲਿਸ ਅਧਿਕਾਰੀ ਪੀੜ•ਤ ਬੱਚਿਆਂ ਨਾਲ ਤਸਵੀਰ ਖਿਚਵਾ ਲੈਂਦੇ ਹਨ ਜੋ ਕਿ ਭਸ਼ਾਈ ਤੇ ਅੰਗਰੇਜੀ ਅਖਬਾਰਾਂ ਅਤੇ ਬਿਜਲਈ/ਇੰਟਰਨੈਟ ਅਧਾਰਤ ਮੀਡੀਆਂ ਉਤੇ ਪ੍ਰਸਾਰਤ ਅਤੇ ਛਪੀਆਂ ਹੋਈਆ ਸਨ ਜਿਸ ਨਾਲ ਪੀੜ••ਤ ਬੱਚਿਆ ਦੀ ਪਹਿਚਾਣ ਜਨਤਕ ਹੋ ਗਈ ਸੀ ਜਿਸ ਨਾਲ ਉਨ•ਾਂ ਬੱਚਿਆਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ ਜੋ ਕਿ ਜੂਵੀਨਾਈਅਲ ਜਸਟਿਸ ਐਕਟ ਦੀ ਧਾਰਾ 74 (ਬਾਲ ਦੇਖਭਾਲ ਅਤੇ ਸੁਰੱਖਿਆ ) ਐਕਟ 2005 ਦੀ ਉਲੰਘਣਾ ਹੈ।
ਜੂਵੀਨਾਈਅਲ ਜਸਟਿਸ ਐਕਟ ਦੀ ਧਾਰਾ 74 ਐਕਟ 2005 ਦੀ ਧਾਰਾ 1 ਅਨੁਸਾਰ ਕਿਸੇ ਵੀ ਅਖਬਾਰ,ਮੈਗਜ਼ੀਨ, ਨਿਊਜ ਸ਼ੀਟ ਅਤੇ ਆਡੀਉ ਵੀਜੀਉਲ ਮੀਡੀਆ ਅਤੇ ਸੰਚਾਰ ਦੇ ਕਿਸੇ ਵੀ ਹੋਰ ਰੂਪ ਵਿੱਚ ਕਿਸੇ ਵੀ ਪੜਤਾਲ ਜਾ ਜੁਡੀਸ਼ੀਅਲ ਕਾਰਵਾਈ ਦੋਰਾਨ ਕਿਸੇ ਵੀ ਅਜਿਹੇ ਬੱਚੇ ਜੋ ਕਿਸੇ ਵੀ ਕਾਨੂੰਨ ਅਧੀਨ  ਗਵਾਹ, ਪੀੜ•ਤ, ਹੋਵੇ ਜਿਸ ਨੂੰ ਦੇਖਭਾਲ ਜਾ ਸੁਰੱਖਿਆ ਦੀ ਲੋੜ ਹੈ ਦੀ ਪਹਿਚਾਣ ਨਾਮ, ਪਤਾ ਜਾ ਸਕੂਲ ਦੀ ਜਾਣਕਾਰੀ ਨਹੀਂ ਦੇਣੀ।
ਇਸ ਤੋਂ ਇਲਾਵਾ ਅਜਿਹੇ ਕੇਸ ਜਿਸ ਦੀ ਪੜਤਾਲ ਕੋਈ ਬੋਰਡ ਜਾ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ ਉਸ ਵੱਲੋਂ ਵੀ ਜੇਕਰ ਬੱਚੇ ਦਾ ਨਾਮ ਨਸ਼ਰ ਕਰਨ ਦੀ ਲੋੜ ਹੋਵੇ ਤਾਂ ਬੱਚੇ ਦੇ ਹਿੱਤ ਨੂੰ ਧਿਆਨ ਰੱਖਦੇ ਹੋਏ ਬੱਚੇ ਦੇ ਨਾਮ ਦਾ ਵੇਰਵਾ ਦੇਣ ਤੋਂ ਪਹਿਲਾ ਨਾਮ ਨਸ਼ਰ ਕਰਨ ਦਾ ਕਾਰਨ ਵੀ ਲ਼ਿਖਤੀ ਤੋਰ ਤੇ ਦਰਜ ਕੀਤਾ ਜਾਵੇ।
ਜੇਕਰ ਕੋਈ ਵਿਅਕਤੀ ਸਬ ਸੈਕਸ਼ਨ (1) ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਛੇ ਮਹੀਨੇ ਦੀ ਸਜਾ ਅਤੇ ਦੋ ਲੱਖ ਰੁਪਏ ਜੁਰਮਾਨਾ ਜਾ ਦੋਵੇ ਹੋ ਸਕਦੀ ਹੈ।
ਇਸ ਤੋਂ ਇਲਾਵਾ ਪੱਤਰ ਰਾਹੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਆਪਣੇ ਮਾਤਹਿਤ ਅਧਿਕਾਰੀ ਅਤੇ ਕਰਮਚਾਰੀਆ ਨੂੰ ਨਿਰਦੇਸ਼ ਦੇਣ ਕਿ ਕਿਸੇ ਵੀ ਜੂਵੀਨਾਈਅਲ ਜਸਟਿਸ ਐਕਟ ਦੀ ਧਾਰਾ 74 ਐਕਟ 2005 ਅਧੀਨ ਆਉਦੇ ਮਾਮਲੇ ਵਿੱਚ ਸ਼ਾਮਲ ਬੱਚਿਆ ਦੀ ਪਹਿਚਾਣ ਜਨਤਕ ਨਹੀਂ ਕਰਨੀ।