• Home
  • ਪਿੰਡ ਦਾਦ ਦੀ ਸਮਨਦੀਪ 268ਵਾ ਰੈਂਕ ਹਾਸਲ ਕਰਕੇ ਸਿਵਿਲ ਸਰਵਿਸ ਪ੍ਰੀਖਿਆ ਚੋ ਹੋਈ ਪਾਸ

ਪਿੰਡ ਦਾਦ ਦੀ ਸਮਨਦੀਪ 268ਵਾ ਰੈਂਕ ਹਾਸਲ ਕਰਕੇ ਸਿਵਿਲ ਸਰਵਿਸ ਪ੍ਰੀਖਿਆ ਚੋ ਹੋਈ ਪਾਸ

ਚੰਡੀਗੜ੍ਹ (ਪਰਮਿੰਦਰ ਸਿੰਘ ਜੱਟਪੁਰੀ)
ਲੁਧਿਆਣਾ  ਬੀਤੇ ਕੱਲ੍ਹ ਐਲਾਨੇ ਗਏ  ਸਾਲ 2017 ਸਿਵਿਲ ਸਰਵਿਸਿਜ਼  ਐਗਜ਼ਾਮ ਚ ਲੁਧਿਆਣਾ ਜ਼ਿਲ੍ਹੇ ਨੇ ਵੀ ਆਪਣਾ ਨਾਮ ਦਰਜ ਕਰਵਾ ਦਿੱਤਾ ਹੈ ।
ਇਸ ਪ੍ਰੀਖਿਆ ਚੋਂ ਦੇਸ਼ ਭਰ ਦੀ ਹੋਈ ਇਸ ਪ੍ਰੀਖਿਆ ਚੋਂ 268ਵਾ  ਰੈਂਕ ਲੈਣ ਵਾਲੀ ਸਮਨਦੀਪ ਕੌਰ  ਦੇ ਵਿਦਿਆਰਥੀ ਜੀਵਨ  ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇੱਕ ਕਿਸਾਨ ਦੇ ਘਰ ਪੈਦਾ ਹੋਈ ਧੀ ਨੇ ਦੇਸ਼ ਦੀ ਸਭ ਤੋਂ ਵੱਡੀ ਪ੍ਰੀਖਿਆ  ਕਿਵੇ ਪਾਸ ਕੀਤੀ ।  ਲੁਧਿਆਣਾ ਸ਼ਹਿਰ ਦੇ ਨਾਲ ਪਿੰਡ ਦਾਦ ਦੀ ਜੰਮਪਲ ਸਮਨਦੀਪ ਕੌਰ ਨੇ ਅੱਠਵੀ ਜਮਾਤ ਟੈਗੋਰ ਸਕੂਲ ਲੁਧਿਆਣਾ ਤੋਂ ਕੀਤੀ ਅਤੇ ਬਾਅਦ ਵਿੱਚ ਅੱਠਵੀਂ ਤੇ  ਬਾਰ੍ਹਵੀਂ ਤੱਕ ਆਰ ਐਸ ਮਾਡਲ ਸਕੂਲ ਚ' ਤੇ ਉਸ ਤੋਂ ਬਾਅਦ ਸਮਨਦੀਪ ਕੌਰ ਨੇ ਬੀ ਕਾਮ ਅਤੇ ਸੀ ਏ ਦਾ ਟੈਸਟ ਕਲੀਅਰ ਕਰਕੇ ਸੀ ਏ ਬਣੀ । ਸਮਨਦੀਪ ਕੌਰ ਇਸ ਪਿੱਛੇ ਆਪਣੇ ਪਿਤਾ ਹਰਪਾਲ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਵੱਡਾ ਹੱਥ ਦੱਸ ਰਹੀ ਹੈ ।