• Home
  • ਪਾਵਰਕਾਮ ਦੇ ਚੇਅਰਮੈਨ ਸਰਾਂ ਨੇ ਅਹੁਦਾ ਸੰਭਾਲਿਆ

ਪਾਵਰਕਾਮ ਦੇ ਚੇਅਰਮੈਨ ਸਰਾਂ ਨੇ ਅਹੁਦਾ ਸੰਭਾਲਿਆ

ਪਟਿਆਲਾ (ਖ਼ਬਰ ਵਾਲੇ ਬਿਊਰੋ )ਪੰਜਾਬ ਸਰਕਾਰ ਵੱਲੋਂ  ਕੱਲ੍ਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ  ਨਵੇਂ  ਨਿਯੁਕਤ ਕੀਤੇ ਗਏ ਚੇਅਰਮੈਨ  ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਅੱਜ ਰਸਮੀ ਤੌਰ ਤੇ ਅਹੁਦਾ ਸੰਭਾਲਿਆ ਹੈ ।

ਚੇਅਰਮੈਨ ਸਰਾਂ ਦੇ ਅਹੁਦਾ ਸੰਭਾਲਣ ਸਮੇਂ ਵਿਸ਼ੇਸ਼ ਤੌਰ ਤੇ ਮਹਾਰਾਣੀ ਪ੍ਰਨੀਤ ਕੌਰ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਤੋਂ ਇਲਾਵਾ ਪੰਜਾਬ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ,ਵਿਧਾਇਕ ਹਰਦਿਆਲ ਸਿੰਘ ਕੰਬੋਜ ,ਡਾਇਰੈਕਟਰ ਓਪੀ ਗਰਗ ,ਡਾਇਰੈਕਟਰ ਆਰਪੀ ਪਾਂਡਵ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ ।