• Home
  •  ਪਾਬੰਦੀ ਦੇ ਬਾਵਜੂਦ ਹਥਿਆਰਾਂ ਵਾਲੇ ਗੀਤਾਂ ਦਾ ਫਿਲਮਾਂਕਣ ਕਰਕੇ -ਸਿੱਧੂ ਮੂਸੇ ਵਾਲਾ ਕੈਨੇਡਾ ਨੂੰ ਫੁਰ.ਰ.ਰ.ਰ…!

 ਪਾਬੰਦੀ ਦੇ ਬਾਵਜੂਦ ਹਥਿਆਰਾਂ ਵਾਲੇ ਗੀਤਾਂ ਦਾ ਫਿਲਮਾਂਕਣ ਕਰਕੇ -ਸਿੱਧੂ ਮੂਸੇ ਵਾਲਾ ਕੈਨੇਡਾ ਨੂੰ ਫੁਰ.ਰ.ਰ.ਰ…!

 ਚੰਡੀਗੜ੍ਹ,2ਮਈ-(ਪਰਮਿੰਦਰ ਸਿੰਘ ਜੱਟਪੁਰੀ)
ਕੈਪਟਨ ਸਰਕਾਰ ਦੀ ਪੰਜਾਬ ਵਿੱਚ ਹਥਿਆਰਾਂ ਅਤੇ ਅਸ਼ਲੀਲਤਾ ਵਾਲੇ ਗੀਤਾਂ ਤੇ ਲਾਈ ਪਾਬੰਦੀ ਉਸ ਸਮੇਂ ਫੇਲ ਹੋ ਗਈ ਜਦੋਂ ਡੇਢ ਸਾਲਾਂ ਚ ਬਣੇ ਸੁਪਰਸਟਾਰ ਕਲਾਕਾਰ ਸਿੱਧੂ ਮੂਸੇਵਾਲੇ ਨੇ ਆਪਣੇ ਤਿੰਨ ਗੀਤ ਜਿਨ੍ਹਾਂ ਚ ਹਥਿਆਰਾਂ ਤੇ ਦਾਊਦ ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਦਾ ਫਿਲਮਾਂਕਣ ਕਰਕੇ ਉਹ ਬੀਤੀ ਰਾਤ ਕੈਨੇਡਾ ਵਾਲੇ ਜਹਾਜ਼ ਚੜ੍ਹ ਗਿਆ ।
ਕੈਨੇਡਾ ਵਿਖੇ ਪੜ੍ਹਾਈ ਕਰਨ ਗਏ ਅਤੇ ਡੇਢ ਸਾਲਾਂ ਚ ਹਥਿਆਰਾਂ ਅਤੇ ਮਾਰ ਧਾੜ ਦੇ ਗੀਤ ਗਾ ਕੇ ਸੁਪਰਸਟਾਰ ਬਣੇ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਨੇ ਆਪਣੀ ਦੋ ਮਹੀਨੇ ਦੀ ਫੇਰੀ ਦੌਰਾਨ ਆਪਣੇ ਤਿੰਨ  ਗੀਤ ਜਿਨ੍ਹਾਂ ਚ "ਟੋਚਨ ", "ਜੱਟ ਦਾ ਮੁਕਾਬਲਾ "ਤੇ "ਦਾਊਦ" ਨਾਂ ਦਾ ਟਾਈਟਲ ਦਿੱਤਾ ਗਿਆ ਹੈ ਤਿੰਨੇ ਗੀਤਾਂ ਨੂੰ ਵੱਖੋ ਵੱਖਰੇ ਢੰਗ ਨਾਲ ਪੇਸ਼ ਕੀਤਾ ਗਿਆ ,ਜਿਨ੍ਹਾਂ ਚ ਹਥਿਆਰਾਂ ਤੋਂ ਇਲਾਵਾ ਕੌਮਾਂਤਰੀ ਪੱਧਰ ਦੇ ਅੱਤਵਾਦੀ ਦਾਊਦ ਇਬਰਾਹਿਮ ਨਾਲ ਤੁਲਨਾ ਵੀ ਕੀਤੀ ਗਈ ਹੈ। ਇਨ੍ਹਾਂ ਤਿੰਨੇ ਗੀਤਾਂ ਦਾ ਫਿਲਮਾਂਕਣ ਸਿੱਧੂ ਮੂਸੇ ਵਾਲੇ ਵੱਲੋਂ ਚੰਡੀਗੜ੍ਹ ਇਲਾਕੇ ਵਿੱਚ ਕੀਤਾ ਗਿਆ ਹੈ ।ਉਸ ਦੀ  ਪ੍ਰਮੋਸ਼ਨ ਕਰਨ ਲਈ ਕੰਪਨੀ ਨੇ ਇੱਕ ਚਰਚਿਤ ਗੀਤ ਜਿਸ ਦਾ ਨਾਮ "ਦਾਊਦ "ਹੈ ਪਰ ਵਿੰਗੇ ਟੇਡੇ ਢੰਗ ਨਾਲ ਉਸ ਨੂੰ ਲੀਕ ਕਰਨ ਦੀ ਅਫਵਾਹ ਫੈਲਾ ਕੇ ਉਸ ਦਾ ਟਾਈਟਲ "ਗੈਂਗਸਟਰ ਜੱਟ "ਰੱਖਕੇ ਯੂ ਟਿਊਬ ਤੇ ਪਾ ਦਿੱਤਾ, ਜਿਸ ਦੇ ਪਹਿਲੇ ਦਿਨ ਹੀ ਲੱਖਾ ਲੋਕਾਂ ਦੇ ਵਿਊ ਆਏ।
 ਦੂਜੇ ਪਾਸੇ ਦੇਖਿਆ ਜਾਵੇ ਕਿ ਪਾਬੰਦੀ ਦੇ ਬਾਵਜੂਦ ਗਾਉਣ ਵਾਲੇ ਇਸ ਕਲਾਕਾਰ ਦੇ ਗੀਤ ਪਹਿਲਾਂ ਨਾਲੋਂ ਜ਼ਿਆਦਾ ਸੁਣੇ ਜਾਣ ਦੀ ਸਭਾਵਨਾ ਹੈ ,ਕਿਉਂਕਿ ਸਾਡਾ ਪਜਾਬੀਆ ਦਾ ਸੁਭਾਅ ਇਹੋ ਜਿਹਾ ਹੈ ,ਕਿ ਜਿਸ ਚੀਜ਼ ਤੇ ਪਾਬੰਦੀ ਹੋਵੇ ਤਾਂ ਉਧਰ ਨੂੰ ਅਸੀਂ ਆਪ ਮੁਹਾਰੇ ਹੋ ਤੁਰਦੇ ਹਾਂ ।
ਜੇਕਰ ਸਰਕਾਰੀ ਪਖ ਦੀ ਗਲ ਕਰੀਏ ਤਾ ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਵਧੇ ਗੈਂਗਸਟਰ ਕਲਚਰ ਅਤੇ ਹਥਿਆਰਾਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਪਣੇ ਪਹਿਲੇ ਵਰ੍ਹੇ ਹੀ ਗੈਂਗਸਟਰ ਕਲਚਰ ਨੂੰ ਨੱਥ ਪਾਉਣ ਲਈ ਜਿੱਥੇ ਮੁਹਿੰਮ ਆਰੰਭੀ ਉੱਥੇ ਗੈਂਗਸਟਰਾਂ ਤੇ ਹਥਿਆਰਾਂ ਦੇ ਰੁਝਾਨ ਨੂੰ ਉਤਸਾਹਿਤ ਕਰਨ ਵਾਲੇ ਗੀਤਾਂ ਤੇ ਪੰਜਾਬ ਵਿੱਚ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ,ਜਿਸ ਦੀ ਕੜੀ ਵਜੋਂ ਪਿਛਲੇ ਦਿਨੀਂ ਕੁਝ ਪੰਜਾਬੀ ਕਲਾਕਾਰਾਂ ਤੇ ਮੁਕੱਦਮੇ ਵੀ ਦਰਜ ਕੀਤੇ ਗਏ ਸਨ ।