• Home
  • ਪਾਕਿ ਵਲੋਂ ਕੀਤੀ ਜਾ ਰਹੀ ਗੋਲਾਬਾਰੀ ਨਾਲ ਹਾਲਾਤ ਗੰਭੀਰ

ਪਾਕਿ ਵਲੋਂ ਕੀਤੀ ਜਾ ਰਹੀ ਗੋਲਾਬਾਰੀ ਨਾਲ ਹਾਲਾਤ ਗੰਭੀਰ

ਜੰਮੂ- ਬੀਤੀ ਰਾਤ ਭਰ ਪਾਕਿਸਤਾਨ ਨੇ ਕਠੂਆ ਜ਼ਿਲ੍ਹੇ ਦੇ ਆਰਐੱਸਪੁਰਾ ਸੈਕਟਰ ਵਿੱਚ ਫਾਇਰਿੰਗ ਕੀਤੀ। ਪਾਕਿਸਤਾਨ ਨੇ ਭਾਰਤ ਦੀਆਂ ਕਰੀਬ 40 ਪੋਸਟਾਂ ਨੂੰ ਨਿਸ਼ਾਨਾ ਬਣਾਇਆ। ਪਾਕਿ ਵਲੋਂ ਕੀਤੀ ਗਈ ਗੋਲਾਬਾਰੀ ਦੌਰਾਨ ਘੱਟ ਤੋਂ ਘੱਟ 13 ਵਿਅਕਤੀ ਜ਼ਖਮੀ ਹੋ ਗਏ ਅਤੇ ਕਈ ਸਰਹੱਦੀ ਚੌਕੀਆਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਭਾਰਤ ਨੇ ਵੀ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ। ਇਹਨਾਂ ਵਿੱਚ ਤਿੰਨ ਹੀਰਾਨਗਰ ਸੈਕਟਰ ਦੇ ਲੋਂਦੀ ਪਿੰਡ ਦੇ ਹਨ, ਜਦੋਂ ਕਿ ਇੱਕ ਵਿਅਕਤੀ ਅਰਨਿਆ ਸੈਕਟਰ ਵਿੱਚ ਜਖ਼ਮੀ ਹੋਇਆ ਹੈ। ਪੁਲਿਸ ਮੁਤਾਬਕ, ਪਾਕਿਸਤਾਨ ਵਲੋਂ ਪੂਰੀ ਰਾਤ ਗੋਲੀਬਾਰੀ ਕੀਤੀ ਗਈ। ਅੰਤਰਰਾਸ਼ਟਰੀ ਬਾਰਡਰ ਦੇ ਪੰਜ ਕਿਮੀ. ਦੇ ਆਸਪਾਸ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ। ਲਗਾਤਾਰ ਫਾਇਰਿੰਗ ਨੂੰ ਦੇਖਦੇ ਹੋਏ ਆਰਐੱਸਪੁਰਾ, ਅਰਨਿਆ ਅਤੇ ਸਾਂਭਾ ਸੈਕਟਰ ਵਿੱਚ ਹੋਰ ਜਿਆਦਾ ਬੁਲੇਟਪਰੂਫ ਗੱਡੀਆਂ ਨੂੰ ਭੇਜਿਆ ਗਿਆ ਹੈ। ਦਸਣਯੋਗ ਹੈ ਕਿ ਮੰਗਲਵਾਰ ਨੂੰ ਵੀ ਪਾਕਿਸਤਾਨ ਨੇ ਸੀਮਾ ਪਾਰ ਤੋਂ ਮੋਰਟਾਰ ਦਾਗੇ ਜਾ ਰਹੇ ਹਨ। ਐੱਲਓਸੀ ਨਾਲ ਲੱਗੇ ਅਰਨਿਆ ਅਤੇ ਆਰਐੱਸ ਪੁਰਾ ਸੇਕਟਰ ਦੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਜਦੋਂ ਕਿ 6 ਸਥਾਨੀ ਨਿਵਾਸੀ ਗੰਭੀਰ ਰੂਪ ਨਾਲ ਜਖ਼ਮੀ ਹੋਏ ਸਨ। ਪਾਕਿਸਤਾਨੀ ਰੇਂਜਰਸ ਨੇ ਜੰਮੂ ਦੇ ਹੀਰਾਨਗਰ, ਪਨਸਾਰ, ਮਨਯਾਰੀ ਅਤੇ ਚਾਨ ਲਾਲ ਦੀਨ ਇਲਾਕੇ ਵਿੱਚ ਜਬਰਦਸਤ ਫ਼ਾਇਰਿੰਗ ਕੀਤੀ।