• Home
  • ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਜੰਡਿਆਲਾ- ਸਥਾਨਕ ਸ਼ਹਿਰ ਵਿਚ ਪਤੀ ਨੇ ਆਪਣੇ ਪਤਨੀ ਦੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਰਾਜ ਕੁਮਾਰ ਨਾਮਕ ਇੱਕ ਪਰਵਾਸੀ ਮਜ਼ਦੂਰ ਹੈ ਆਪਣੀ ਪਤਨੀ ਰਿੰਕੀ ਨਾਲ ਜੰਡਿਆਲਾ ਵਿਖੇ ਰਹਿ ਰਿਹਾ ਸੀ। ਦੋਸ਼ੀ ਪਤੀ ਨੇ ਆਪਣੀ ਪਤਨੀ ਦਾ ਕਤਲ ਕਿਉਂ ਕੀਤਾ ਹੈ ਇਸ ਦੇ ਕਾਰਨਾਂ ਬਾਰੇ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਉੱਧਰ ਪੁਲਿਸ ਚੌਂਕੀ ਜੰਡਿਆਲਾ ਮੰਜਕੀ ਦੇ ਇੰਚਾਰਜ ਸਬ-ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਅਤੇ ਦੋਸ਼ੀ ਪਤੀ ਦੀ ਤਲਾਸ਼ ਜਾਰੀ ਹੈ ਜੋ ਜਲਦ ਹੀ ਕਾਬੂ ਕਰ ਲਿਆ ਜਾਵੇਗਾ।