• Home
  • ਪਠਾਨਕੋਟ ਵਿਖੇ ਸਰਹੱਦ ਨੇੜਿਓਂ ਸ਼ੱਕੀ ਵਿਅਕਤੀਆਂ ਨੇ ਕਾਰ ਖੋਹੀ-ਸੂਹੀਆ ਏਜੰਸੀਆਂ ਚੌਕਸ

ਪਠਾਨਕੋਟ ਵਿਖੇ ਸਰਹੱਦ ਨੇੜਿਓਂ ਸ਼ੱਕੀ ਵਿਅਕਤੀਆਂ ਨੇ ਕਾਰ ਖੋਹੀ-ਸੂਹੀਆ ਏਜੰਸੀਆਂ ਚੌਕਸ

ਪਠਾਨਕੋਟ (ਖ਼ਬਰ ਵਾਲੇ ਬਿਊਰੋ) ਪਠਾਨਕੋਟ ਨੇੜੇ ਭਾਰਤੀ ਸਰਹੱਦ ਦੇ ਨਜ਼ਦੀਕੀ ਸੜਕ ਤੋਂ ਬੀਤੀ ਦੇਰ ਸ਼ਾਮ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਸਵਿਫਟ ਕਾਰ ਖੋਹ ਲਈ ਹੈ,ਦੇਸ਼ ਦੀ ਸਰਹੱਦ ਨੇੜਿਓਂ ਇਸ ਖੋਹੀ ਗਈ ਕਾਰ ਨੂੰ ਲੈ ਕੇ ਸੂਹੀਆਂ ਏਜੰਸੀਆਂ ਚੌਕਸ ਹੋ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਆਰਜ਼ੀ ਅਲਰਟ ਵੀ ਕੀਤੇ ਜਾਣ ਦੀ ਸੂਚਨਾ ਹੈ । ਕਾਰ ਖੋਹਣ ਵਾਲੇ ਦੋ ਅਣਪਛਾਤੇ ਵਿਅਕਤੀਆਂ ਦੇ ਹੁਲੀਏ ਮੁਤਾਬਕ ਇੱਕ ਦੇ ਦਾੜ੍ਹੀ ਵਧਾਈ ਹੋਈ ਹੈ ।ਖੋਹੀ ਗਈ ਚਿੱਟੇ ਰੰਗ ਦੀ ਸਵਿਫਟ ਗੱਡੀ ਪੀ ਬੀ 06x 1018 ਨੰਬਰ ਹੈ । ਇਸ ਸਬੰਧੀ ਮਾਮਲਾ ਦਰਜ ਕਰਕੇ ਪੰਜਾਬ ਤੇ ਹਰਿਆਣਾ ਦੀ ਪੁਲੀਸ ਨੂੰ ਇਸ ਬਾਰੇ ਸੂਚਨਾ ਵੀ ਭੇਜੀ ਜਾ ਚੁੱਕੀ ਹੈ । ਪਰ ਲੋਕਲ ਪੁਲਿਸ ਵੱਲੋਂ ਹੋਲੀ ਦੇ ਆਧਾਰ ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ।