• Home
  •  ਪਟਿਆਲਾ ਵਿਖੇ ਵਿਜੀਲੈਂਸ ਵਲੋਂ ਰਿਸ਼ਵਤ ਦੇ ਦੋਸ਼ ਹੇਠ ਡਾਕਟਰ ਤੇ ਸਿਪਾਹੀ ਕਾਬੂ

 ਪਟਿਆਲਾ ਵਿਖੇ ਵਿਜੀਲੈਂਸ ਵਲੋਂ ਰਿਸ਼ਵਤ ਦੇ ਦੋਸ਼ ਹੇਠ ਡਾਕਟਰ ਤੇ ਸਿਪਾਹੀ ਕਾਬੂ

ਚੰਡੀਗੜ੍ਹ, 1  ਮਈ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸਿਵਲ ਹਸਪਤਾਲ, ਪਟਿਆਲਾ ਵਿਖੇ ਤਾਇਨਾਤ ਇਕ ਡਾਕਟਰ ਅਤੇ ਥਾਣਾ ਪਸਿਆਣਾ, ਪਟਿਆਲਾ ਵਿਖੇ ਤਾਇਨਾਤ ਇਕ ਸਿਪਾਈ ਨੂੰਰਿਸ਼ਵਤ ਦੇ ਕੇਸ ਵਿਚ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਥਾਣਾ ਪਸਿਆਣਾ, ਪਟਿਆਲਾ ਵਿਖੇ ਤਾਇਨਾਤ ਸਿਪਾਹੀ ਬਲਜਿੰਦਰ ਸਿੰਘ ਨੂੰ ਸ਼ਿਕਾਇਤਕਰਤਾ ਮਦਨ ਸਿੰਘ ਵਾਸੀ ਪਿੰਡਕੱਲਰ ਭੈਣੀ ਦੀ ਸ਼ਿਕਾਇਤ 'ਤੇ 25000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਵਿਰੁੱਧ ਦਰਜ ਇਕਕੇਸ ਵਿਚ ਮਦਦ ਕਰਨ ਬਦਲੇ ਉਕਤ ਸਿਪਾਹੀ ਵਲੋਂ 50000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 30000 ਰੁਪਏ ਵਿਚ ਤੈਅ ਹੋਇਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਦੋਸ਼ੀ ਸਿਪਾਹੀ ਨੇ ਸਿਵਲ ਹਸਪਤਾਲਪਟਿਆਲਾ ਵਿਖੇ ਤਾਇਨਾਤ ਫੋਰੈਂਸਿਕ ਦਵਾਈਆਂ ਦੇ ਮਾਹਰ ਡਾਕਟਰ ਚਰਨ ਕਮਲ ਨੂੰ ਇਸ ਕੇਸ ਵਿਚ ਮਦਦ ਕਰਨ ਬਦਲੇ 15000 ਰੁਪਏ ਦੇਣ ਲਈ ਪਹਿਲਾਂ ਹੀ ਗੱਲਬਾਤ ਪੱਕੀ ਕਰ ਰਖੀ ਸੀ।

ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਸਿਪਾਹੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।

ਉਕਤ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਟਿਆਲਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀਕਾਰਵਾਈ ਆਰੰਭ ਦਿੱਤੀ ਹੈ।