• Home
  • ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਫੈਲੀ ਸਨਸਨੀ

ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਫੈਲੀ ਸਨਸਨੀ

ਡੇਰਾਬਸੀ (ਖ਼ਬਰ ਵਾਲੇ ਬਿਊਰੋ) –ਸਥਾਨਕ ਸ਼ਹਿਰ ਤੋਂ ਸੰਗੋਲੀ ਜਾਣ ਵਾਲੇ ਰਸਤੇ ਵਿੱਚ ਪੈਂਦੇ ਸੰਘਣੇ ਜੰਗਲਾਂ ਵਿੱਚ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਜੰਗਲਾਂ ਵਿਚੋਂ ਦੀ ਗੁਜਰ ਰਹੇ ਕੁੱਝ ਲੋਕਾਂ ਨੇ ਸੂਚਨਾ ਦਿੱਤੀ ਕਿ ਜੰਗਲ ਵਿਚ ਇਕ ਨੌਜਵਾਨ ਦੀ ਲਾਸ਼ ਪਈ ਹੈ। ਇਸ ਦੌਰਾਨ ਘਟਨਾ ਸਥਾਨ ਉੱਤੇ ਪਹੁੰਚੀ ਪੁਲਿਸ ਨੇ ਲਾਸ਼ ਦੀ ਜਾਂਚ ਪੜਤਾਲ ਕੀਤੀ ਤਾਂ ਮ੍ਰਿਤਕ ਦੀ ਦੇਹ ਉੱਤੇ 4 ਗੋਲੀਆਂ ਲੱਗੀਆਂ ਹੋਇਆ ਸਨ ਅਤੇ ਉਸ ਦੀ ਉਮਰ ਕਰੀਬ 25 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।