• Home
  • ਨਿੰਮ ਦੇ ਦਰਖ਼ਤ ਉੱਤੇ ਡਿੱਘੀ ਕੜਕਦੀ ਬਿਜਲੀ, ਹੋਏ ਕਈ ਟੁਕੜੇ

ਨਿੰਮ ਦੇ ਦਰਖ਼ਤ ਉੱਤੇ ਡਿੱਘੀ ਕੜਕਦੀ ਬਿਜਲੀ, ਹੋਏ ਕਈ ਟੁਕੜੇ

ਸੰਗਰੂਰ- ਪੰਜਾਬ ਵਿਚ ਆਈ ਜ਼ਬਰਦਸਤ ਹਨੇਰੀ-ਤੁਫ਼ਾਨ ਨੇ ਜਿੱਥੇ ਪੰਜਾਬ ਦਾ ਕਾਫ਼ੀ ਨੁਕਸਾਨ ਕੀਤਾ ਉੱਥੇ ਲਹਿਰਾਗਾਗਾ ਵਿਖੇ ਸਥਿਤ ਇਕ ਸ਼ਿਵ ਮੰਦਿਰ ਦੇ ਨਜ਼ਦੀਕ ਲੱਗੇ ਨਿੰਮ ਦੇ ਦਰਖ਼ਤ ਉੱਤੇ ਇੰਨੀ ਜ਼ਬਰਦਸਤ ਕੜਕਦੀ ਬਿਜਲੀ ਗਿਰੀ ਕਿ ਪਲਕ ਝਪਕ ਦੇ ਹੀ ਨਿੰਮ ਦੇ ਦਰਖ਼ਤ ਦੇ ਟੁਕੜੇ-ਟੁਕੜੇ ਹੋਏ। ਇਸ ਹਾਦਸੇ ਵਿਚ ਕਿਸੇ ਵੀ ਜਾਨੀ-ਮਾਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਪਰੰਤੂ ਇਸ ਹਨੇਰੀ-ਤੁਫ਼ਾਨ ਅਤੇ ਬਰਸਾਤ ਕਾਰਨ ਇਕ ਕਿਸਾਨ ਉੱਤੇ ਬਿਜਲੀ ਡਿੱਗਣ ਕਾਰਨ ਉਸ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ ਕਿਸਾਨਾਂ ਦੀ ਮੰਡੀਆਂ ਫ਼ਸਲ ਬਰਸਾਤ ਦੀ ਭੇਟ ਚੜ ਗਈ।