• Home
  • ਨਿਫ਼ਟ ਵੱਲੋਂ ਸਾਲਾਨਾ ਸ਼ੋਅ ‘ਅਨੁ-ਕਾਮਾ 2018’ ਦਾ ਸਫ਼ਲ ਆਯੋਜਨ

ਨਿਫ਼ਟ ਵੱਲੋਂ ਸਾਲਾਨਾ ਸ਼ੋਅ ‘ਅਨੁ-ਕਾਮਾ 2018’ ਦਾ ਸਫ਼ਲ ਆਯੋਜਨ

ਲੁਧਿਆਣਾ, 22 ਮਈ (ਖ਼ਬਰ ਵਾਲੇ ਬਿਊਰੋ)-ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਨਿਫ਼ਟ), ਲੁਧਿਆਣਾ ਤੋਂ ਗ੍ਰੈਜੂਏਟ ਦੀ ਪੜਾਈ ਪੂਰੀ ਕਰਕੇ ਫੈਸ਼ਨ ਇੰਡਸਟਰੀ ਵਿੱਚ ਪੈਰ ਧਰਨ ਵਾਲੇ ਵਿਦਿਆਰਥੀਆਂ ਨੇ ਕਰਵਾਏ ਗਏ ਸਾਲਾਨਾ ਸਮਾਰੋਹ 'ਅਨੁ-ਕਾਮਾ 2018' ਦੌਰਾਨ ਆਪਣੀ ਕਲਾ ਦੇ ਜੌਹਰ ਦਿਖਾਏ। ਇਨ•ਾਂ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਪਹਿਰਾਵਿਆਂ ਨੂੰ ਵਿਦਿਆਰਥੀਆਂ ਅਤੇ ਪ੍ਰਸਿੱਧ ਮਾਡਲਾਂ ਵੱਲੋਂ ਪ੍ਰਦਰਸ਼ਿਤ ਕੀਤਾ ਗਿਆ।

 ਗੁਰੂ ਨਾਨਕ ਦੇਵ ਭਵਨ ਵਿਖੇ ਕਰਵਾਏ ਗਏ ਇਸ ਸ਼ੋਅ ਦੌਰਾਨ 48 ਕੁਲੈਕਸ਼ਨਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਸਮਾਗਮ ਦਾ ਉਦਘਾਟਨ ਸ੍ਰੀਮਤੀ ਨੀਰੂ ਕਤਿਆਲ ਵਧੀਕ ਡਿਪਟੀ ਕਮਿਸ਼ਨਰ ਜਗਰਾਂਉ ਵੱਲੋਂ ਕੀਤਾ ਗਿਆ, ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਫ਼ਟ ਦੇ ਡਾਇਰੈਕਟਰ ਸ੍ਰ. ਇੰਦਰਜੀਤ ਸਿੰਘ, ਕੇਂਦਰ ਇੰਚਾਰਜ ਸ੍ਰੀ ਮਹੇਸ਼ ਖੰਨਾ, ਕੋਆਰਡੀਨੇਟਰ ਡਾ. ਸਿਮਰਿਤਾ ਸਿੰਘ, ਸਹਾਇਕ ਪ੍ਰੋਫੈਸਰ ਹਰਪ੍ਰੀਤ ਸਿੰਘ, ਰਾਜਵਿੰਦਰ ਕੌਰ ਅਤੇ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ।
ਸਮਾਰੋਹ ਦੌਰਾਨ ਬੈੱਸਟ ਡਿਜ਼ਾਈਨ ਕੁਲੈਕਸ਼ਨ ਦਾ ਇਨਾਮ ਮਨਪ੍ਰੀਤ ਕੌਰ ਨੂੰ ਦਿੱਤਾ ਗਿਆ, ਇਸੇ ਤਰ•ਾਂ ਬੈੱਸਟ ਗਾਰਮੈਂਟ ਕੰਸਟਰੱਕਸ਼ਨ ਦਾ ਇਨਾਮ ਕੁਮਾਰੀ ਪੂਜਾ ਅਤੇ ਲਕਸ਼ਮੀ ਕੁਮਾਰੀ ਨੂੰ, ਬੈੱਸਟ ਕਮਰਸ਼ੀਅਲ ਕੁਲੈਕਸ਼ਨ ਦਾ ਇਨਾਮ ਕਿਰਨਜੀਤ ਕੌਰ ਤੇ ਚਾਹਿਤਾ ਨੂੰ, ਮੋਸਟ ਕ੍ਰੀਏਟਿਵ ਕੁਲੈਕਸ਼ਨ ਇਨਾਮ ਸਵਪਨਾ ਰਾਜ ਅਤੇ ਅਕਾਂਸ਼ਾ ਕੁਮਾਰੀ ਨੂੰ, ਬੈੱਸਟ ਯੂਸੇਜ਼ ਆਫ਼ ਆਰਟ ਇੰਨ ਡਿਜ਼ਾਈਨ ਐਂਡ ਡਿਜ਼ਾਈਨ ਡਿਵੈੱਲਪਮੈਂਟ ਦਾ ਇਨਾਮ ਕੁਮਾਰੀ ਅਨੁਸ਼੍ਰਈਆ ਅਤੇ ਅਲੀਸ਼ਾ ਨੂੰ ਦਿੱਤਾ ਗਿਆ। ਪਰਾਚੀ, ਪ੍ਰੱਗਿਆ ਗੁਪਤਾ, ਲਵਲੀਨ ਕੌਰ ਅਤੇ ਸ਼ਰਧਾ ਅਗਰਵਾਲ ਨੂੰ ਵਿਸ਼ੇਸ਼ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਕਿਰਨਬੀਰ ਸਿੰਘ ਅਤੇ ਮਨੀਸ਼ਾ ਚੌਹਾਨ ਨੂੰ ਵੀ ਵਿਸ਼ੇਸ਼ ਸਨਮਾਨਾਂ ਨਾਲ ਨਿਵਾਜਿਆ ਗਿਆ।