• Home
  • ਨਿਪਾਹ ਵਾਇਰਸ ਤੋਂ ਨਿਪਟਨ ਲਈ ਸਿਹਤ ਮੰਤਰੀ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ

ਨਿਪਾਹ ਵਾਇਰਸ ਤੋਂ ਨਿਪਟਨ ਲਈ ਸਿਹਤ ਮੰਤਰੀ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ

ਚੰਡੀਗੜ-(ਖਬਰ ਵਾਲੇ ਬਿਊਰੋ)– ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਨਿਪਾਹ ਵਾਇਰਸ (ਐਨ.ਆਈ.ਵੀ.) ਤੋਂ ਨਿਪਟਨ ਲਈ ਰਾਜ ਦੇ ਸਿਹਤ ਵਿਭਾਗ, ਸਾਰੇ ਸਿਵਲ ਸਰਜਨ ਅਤੇ ਸੈਰ-ਸਪਾਟਾ ਥਾਂਵਾਂ ਨੂੰ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਵਾਇਰਸ ਦੇ ਸੰਭਾਵਿਤ ਖਤਰੇ ਨੂੰ ਰੋਕਿਆ ਜਾ ਸਕੇ।
ਸ੍ਰੀ ਵਿਜ ਨੇ ਕਿਹਾ ਕਿ ਦੱਖਣ ਭਾਰਤ ਵਿਚ ਫ਼ੈਲ ਰਹੇ ਇਸ ਨਿਪਾਹ ਵਾਇਰਸ ਨੂੰ ਕੰਟਰੋਲ ਕਰਨ ਦੇ ਲਈ ਹਰ ਸੰਭਵ ਯਤਨ ਕਰ ਦਿੱਤੇ ਗਏ ਹਨ ਤਾਂ ਜੋ ਇਸ ਵਾਇਰਸ ਦੇ ਸੂਬੇ ਵਿਚ ਫ਼ੈਲਣ ਦੀਆਂ ਸੰਭਾਵਨਾਵਾਂ ਨੂੰ ਰੋਕਿਆ ਜਾ ਸਕੇ। ਇਸ ਦੇ ਸਿਵਲ ਸਰਜਨ ਨੂੰ ਅਜਿਹੇ ਮਰੀਜਾਂ ਦੇ ਲਈ ਸਮੂਚਿਤ ਬੋਰਡ, ਜਾਂਚ, ਇਲਾਜ ਅਤੇ ਜਰੂਰੀ ਦਵਾਈਆਂ ਦੇ ਪ੍ਰਬੰਧਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨਾਂ ਨੇ ਕਿਹਾ ਕਿ ਚਮਗਾਦੜਾਂ ਤੋਂ ਫ਼ੈਲਣ ਵਾਲਾ ਇਹ ਵਾਇਰਸ ਗੰਭੀਰ ਬੀਮਾਰੀ ਦਾ ਜਨਕ ਹੈ, ਜਿਸ ਦੇ ਬਚਾਅ ਵਿਚ ਹੀ ਸੁਰੱਖਿਆ ਹੈ।
ਸਿਹਤ ਮੰਤਰੀ ਨੇ ਰਾਜ ਦੇ ਸਾਰੇ ਹੋਟਲ ਮਾਲਿਕਾਂ, ਸੈਰ-ਸਪਾਟਾ ਕੇਂਦਰ ਮਾਲਕਾਂ ਅਤੇ ਰੈਸਤਰਾਂ ਮਾਲਿਕਾਂ ਨੂੰ ਵੀ ਸਫਾਈ ਰੱਖਣ ਦੇ ਆਦੇਸ਼ ਦਿੱਤੇ ਹਨ। ਉਨਾਂ ਨੇ ਕਿਹਾ ਕਿ ਇਹ ਇਕ ਸੰਕ੍ਰਮਣ ਬੀਮਾਰੀ ਹੈ, ਜੋ ਕਿ ਇਕ ਵਿਅਕਤੀ ਤੋਂ ਦੂਸਰੇ ਤਕ ਫ਼ੈਲਦੀ ਹੈ। ਇਸ ਲਈ ਦੱਖਣ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸ ਦੇ ਨਾਲ ਹੀ ਹੋਰ ਸੂਬਿਆਂ ਤੋਂ ਆਉਣ ਵਾਲੇ ਮਹਿਮਾਨਾਂ ਨੂੰ ਜੇ ਬੁਖਾਰ ਸਬੰਧੀ ਕੋਈ ਬੀਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਨਾਂ ਦੇ ਲਈ ਵੱਖ ਤੋਂ ਵਿਵਸਥਾ ਕਰਦੇ ਹੋਏ ਡਾਕਟਰਾਂ ਤੋਂ ਸਲਾਹ ਲੈਣ। ਇਸ ਵਿਚ ਕਿਸੀ ਵੀ ਤਰਾਂ ਦੀ ਲਾਪ੍ਰਵਾਹੀ ਨਹੀਂ ਹੋਣੀ ਚਾਹੀਦੀ ਹੈ।
ਸ੍ਰੀ ਵਿਜ ਨੇ ਕਿਹਾ ਕਿ ਨਿਪਾਹ ਵਾਇਰਸ ਦੇ ਸਬੰਧ ਵਿਚ ਸਿਹਤ ਵਿਭਾਗ ਨੇ ਵੱਖ ਤੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨਾਂ ਦਾ ਸਾਰੇ ਲੋਕਾਂ ਅਤੇ ਰੈਸਤਰਾਂ ਮਾਲਿਕਾਂ ਨੂੰ ਪਾਲਣ ਕਰਨਾ ਚਾਹੀਦਾ ਹੈ। ਇਸ ਦੇ ਬਾਵਜੂਦ ਕਿਸੇ ਤਰਾਂ ਦੀ ਪ੍ਰੇਸ਼ਾਨੀ ਮਹਿਸੂਸ ਹੋਣ 'ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।