• Home
  • ਨਿਪਾਹ ਨਾਮਕ ਵਾਇਰਸ ਕੇਰਲ ‘ਚ ਫੈਲ ਰਿਹਾ ਹੈ ਤੇਜ਼ੀ ਨਾਲ, 25 ਲੋਕਾਂ ‘ਚੋਂ ਵਾਇਰਸ ਹੋਣ ਦੀ ਪੁਸ਼ਟੀ

ਨਿਪਾਹ ਨਾਮਕ ਵਾਇਰਸ ਕੇਰਲ ‘ਚ ਫੈਲ ਰਿਹਾ ਹੈ ਤੇਜ਼ੀ ਨਾਲ, 25 ਲੋਕਾਂ ‘ਚੋਂ ਵਾਇਰਸ ਹੋਣ ਦੀ ਪੁਸ਼ਟੀ

ਕੇਰਲ 'ਚ ਨਿਪਾਹ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਸਿਹਤ ਵਿਭਾਗ ਨੇ 25 ਲੋਕਾਂ ਦੇ ਖੂਨ 'ਚੋਂ ਨਿਪਾਹ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3 ਹੋ ਗਈ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇ ਪੀ ਨੱਡਾ ਨੇ ਐਤਵਾਰ ਨੂੰ ਕੇਰਲ ਦੇ ਹਲਾਤਾਂ ਦਾ ਜ਼ਾਇਜਾ ਲਿਆ। ਨੱਡਾ ਨੇ ਨੈਸ਼ਨਲ ਸੈਂਟਰ ਆਫ ਡਿਜੀਜ ਕੰਟਰੋਲ ਦੇ ਨਿਰਦੇਸ਼ਕ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਪ੍ਰਭਾਵਿਤ ਜ਼ਿਲਿਆਂ ਦਾ ਦੌਰਾ ਕਰ ਸਹੀ ਕਦਮ ਚੁੱਕਣ।

ਰਿਪੋਰਟ ਦੇ ਅਨੁਸਾਰ ਕੇਰਲ ਦੇ ਕੋਜ਼ੀਕੋਡ ਜ਼ਿਲ੍ਹੇ ‘ਚ ਨਿਪਾਹ ਵਾਇਰਸ ‘ਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਜਾਨਲੇਵਾ ਵਾਇਰਸ ਦਾ ਕੋਈ ਇਲਾਜ਼ ਨਹੀਂ ਹੈ, ਰਾਜ ‘ਚ ਇਸ ਵਾਇਰਸ ਦੇ ਫੈਲਣ ਦੇ ਬਾਅਦ ਲੋਕਾਂ ‘ਚ ਦਹਿਸ਼ਤ ਦਾ ਮਹੌਲ ਹੈ। ਜਾਣਕਾਰੀ ਦੇ ਅਨੁਸਾਰ ਕੇਰਲ ਦੇ ਕਾਲੀਕਟ ਜ਼ਿਲੇ ‘ਚ ਗੰਭੀਰ ਬੁਖਾਰ ‘ਚ 9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ 9 ਲੋਕਾਂ ‘ਚ 2 ਦੀ ਮੌਤ ‘ਨਿਪਾਹ’ ਵਾਇਰਸ ਦੇ ਕਾਰਨ ਹੋਈ ਹੈ। ਉਹਨਾਂ ਨੇ ਦੱਸਿਆ ਕਿ ਹੋਰ ਸੱਤ ਲੋਕਾਂ ਦੇ ਸੈਂਪਲ ਟੈਸਟ ਦੇ ਲਈ ਭੇਜ ਦਿੱਤੇ ਗਏ ਹਨ। ਮਾਮਲਿਆਂ ਦੀ ਜਾਂਚ ਦੇ ਲਈ ਜਾਂਚ ਬਲਾਂ ਦੀ ਨਿਯੁਕਤੀ ਵੀ ਕੀਤੀ ਗਈ ਹੈ