• Home
  • ਨਾਬਾਲਗ ਲੜਕੀ ਨਾਲ ਸਰਕਾਰੀ ਹਸਪਤਾਲ ਚ ਡਾਕਟਰ ਦੇ ਕਰਿੰਦਿਆਂ ਵੱਲੋਂ ਬਲਾਤਕਾਰ

ਨਾਬਾਲਗ ਲੜਕੀ ਨਾਲ ਸਰਕਾਰੀ ਹਸਪਤਾਲ ਚ ਡਾਕਟਰ ਦੇ ਕਰਿੰਦਿਆਂ ਵੱਲੋਂ ਬਲਾਤਕਾਰ

ਬਰਨਾਲਾ (ਖਬਰ ਵਾਲੇ ਬਿਊਰੋ) ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਆਪਣੀ ਮਾਂ ਦਾ ਇਲਾਜ ਕਰਵਾਉਣ ਆਈ ਇਕ ਨਾਬਾਲਗ ਲੜਕੀ ਨੂੰ ਉੱਥੋਂ ਦੇ ਡਾਕਟਰ ਦੇ ਗੈਰ ਕਾਨੂੰਨੀ ਢੰਗ ਨਾਲ ਰੱਖੇ ਗਏ ਦੋ ਹੈਲਪਰਾਂ ਵੱਲੋ ਆਪਣੀ ਹਵਸ ਦਾ ਸ਼ਿਕਾਰ ਬਣਾਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਆਪਣੀ ਮਾਂ ਦਾ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਵਿਖੇ ਹੀ ਆਪਣੀ ਮਾਂ ਪਾਸ ਰਹਿ ਰਹੀ ਸੋਲਾਂ ਵਰ੍ਹਿਆਂ ਦੀ ਲੜਕੀ ਨਾਲ ਉਸ ਸਮੇਂ ਬਲਾਤਕਾਰ ਕੀਤਾ ਜਦੋਂ ਉਹ 28 ਮਈ ਦੀ ਰਾਤ ਨੂੰ ਹਸਪਤਾਲ ਚ ਲੱਗੇ ਵਾਟਰ ਕੂਲਰ ਤੋਂ ਪਾਣੀ ਲੈਣ ਗਈ ਤਾਂ ਉੱਥੇ ਡਾਕਟਰ ਦੇ ਰੱਖੇ ਗਏ ਪ੍ਰਾਈਵੇਟ ਕਰਮਚਾਰੀ ਗੌਰਵ ਤੇ ਮਨੀ ਨੇ ਉਸ ਨੂੰ ਖਿੱਚ ਕੇ ਬਲੱਡ ਬੈਂਕ ਦੇ ਇੱਕ ਕਮਰੇ ਵਿੱਚ ਲਿਜਾ ਕੇ ਪਹਿਲਾਂ ਇੱਕ ਨਸ਼ੇ ਦਾ ਟੀਕਾ ਲਗਾਇਆ ਤੇ ਬਾਅਦ ਵਿੱਚ ਉਸ ਨਾਲ ਮੂੰਹ ਕਾਲਾ ਕੀਤਾ ।ਪੀੜਤਾਂ ਵੱਲੋਂ ਦਿੱਤੇ ਗਏ ਪੁਲਿਸ ਨੂੰ ਬਿਆਨ ਚ ਉਸ ਨੇ ਦੱਸਿਆ ਕਿ ਦੋਵਾਂ ਲੜਕਿਆਂ ਨੇ ਉਸ ਨੂੰ ਕਿਹਾ ਜੇਕਰ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਸ ਦੀ ਮਾਂ ਨੂੰ ਜ਼ਹਿਰ ਦਾ ਟੀਕਾ ਲਗਾ ਦੇਣਗੇ ।ਦੱਸਣਯੋਗ ਹੈ ਕਿ ਕਿਸ ਘਟਨਾ ਇਹ ਘਟਨਾ ਉਸ ਸਮੇਂ ਰੌਸ਼ਨੀ ਚ ਆਈ ਜਦੋਂ ਲੜਕੀ ਦੀ ਮਾਂ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਸੀ । ਨਸ਼ੇ ਦਾ ਟੀਕਾ ਲੱਗਿਆ ਹੋਣ ਕਾਰਨ ਘਰ ਜਾ ਕੇ ਉਹ ਸੁੱਤੀ ਰਹੀ ਤੇ ਅਚਾਨਕ ਚੱਕਰ ਖਾ ਕੇ ਡਿੱਗ ਗਈ ਤੇ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ ਤਾਂ ਉਸ ਨੂੰ ਹਸਪਤਾਲ ਚ ਦਾਖਲ ਕਰਵਾਉਣਾ ਪਿਆ ।ਰਸਤੇ ਵੀ ਦੱਸਣਯੋਗ ਹੈ ਕਿ ਪੀੜਤ ਲੜਕੀ ਦੀ ਮਾਂ ਦਸ ਦਿਨ ਲਈ ਮਾਨਸਿਕ ਤੌਰ ਤੇ ਬਿਮਾਰ ਹੋਣ ਕਾਰਨ ਹਸਪਤਾਲ ਵਿੱਚ ਦਾਖ਼ਲ ਸੀ। ਜਿਸ ਕਾਰਨ ਲੜਕੀ ਨੂੰ ਹੀ ਆਪਣੀ ਮਾਂ ਦੀ ਦੇਖਭਾਲ ਕਰਨੀ ਪੈਂਦੀ ਸੀ ਕਿਉਂਕਿ ਉਸਦਾ ਪਿਤਾ ਟਰੱਕ ਡਰਾਈਵਰ ਹੈ ਜੋ ਕਿ ਸੂਬੇ ਤੋਂ ਬਾਹਰ ਆਪਣੀ ਰੋਜ਼ੀ ਰੋਟੀ ਲਈ ਗਿਆ ਹੈ ।
ਬਰਨਾਲਾ ਦੇ ਐਸਐਚਓ ਪਰਮਿੰਦਰਜੀਤ ਕੌਰ ਨੇ ਦੱਸਿਆ ਕਿ ਲੜਕੀ ਦਾ ਮੈਡੀਕਲ ਕਰਵਾ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਨੋਂ ਦੋਸ਼ੀ ਅਜੇ ਤੱਕ ਪੁਲਸ ਦੀ ਗ੍ਰਿਫਤ ਚੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਪੂਰੀ ਪੜਤਾਲ ਲਈ ਹੋਰ ਵੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ ।