• Home
  • ਨਹਿਰ ਵਿਚ ਤੈਰਦੀਆਂ ਮਿਲੀ ਪ੍ਰੇਮੀ ਜੋੜੇ ਦੀਆਂ ਲਾਸ਼ਾਂ

ਨਹਿਰ ਵਿਚ ਤੈਰਦੀਆਂ ਮਿਲੀ ਪ੍ਰੇਮੀ ਜੋੜੇ ਦੀਆਂ ਲਾਸ਼ਾਂ

ਮੋਗਾ – ਕਹਿੰਦੇ ਹਨ ਕਿ ਪ੍ਰੇਮ ਕਿਸੇ ਦਾ ਹੀ ਸਫਲ ਹੁੰਦਾ ਹੈ ਨਹੀਂ ਤਾਂ ਪ੍ਰੇਮ ਕਰਨ ਦੀ ਕੀਮਤ ਜਾਨ ਦੇ ਚੁਕਾਉਣੀ ਪੈਂਦੀ ਹੈ। ਇਸੇ ਤਰਾਂ ਦੀ ਇੱਕ ਘਟਨਾ ਮੋਗਾ ਨਜ਼ਦੀਕ ਪੈਂਦੇ ਪਿੰਡ ਬੱਧਨੀ ਕਲਾਂ ਵਿਖੇ ਵਾਪਰੀ ਹੈ। ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਬੱਧਨੀ ਕਲਾਂ ਨੇੜੇ ਅਬੋਹਰ ਬਰਾਂਚ ਨਹਿਰ ਵਿਚੋਂ ਤੈਰਦੀ ਇੱਕ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਕੱਢੀਆਂ ਗਈਆਂ। ਪ੍ਰੇਮੀ ਜੋੜੇ ਵਿਚੋਂ ਲੜਕਾ ਮਾਨਸਾ ਦਾ ਵਾਸੀ ਦੱਸਿਆ ਜਾ ਰਿਹਾ ਜਦਕਿ ਲੜਕੀ ਦੀ ਅਜੇ ਤੱਕ ਕੋਈ ਪਹਿਚਾਣ ਨਹੀਂ ਸਕੀ। ਘਟਨਾ ਸਥਾਨ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਵੇਰ ਦੇ ਸਮੇਂ ਜਦੋਂ ਲੋਕ ਆਪਣੇ ਕੰਮਾਂ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੇ ਨਹਿਰ ਵਿਚ ਉਕਤ ਲਾਸ਼ਾਂ ਤੈਰਦੀਆਂ ਦੇਖੀਆਂ ਤਾਂ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।