• Home
  • ਲੁਧਿਆਣਾ ਦੀ ਨਵੀਂ ਦਾਣਾ ਮੰਡੀ ਸਲੇਮ ਟਾਬਰੀ ਵਿਖੇ ਆਰਜੀ ਤੌਰ ‘ਤੇ ਵਾਧੂ ਬੱਸ ਅੱਡਾ ਸ਼ੁਰੂ

ਲੁਧਿਆਣਾ ਦੀ ਨਵੀਂ ਦਾਣਾ ਮੰਡੀ ਸਲੇਮ ਟਾਬਰੀ ਵਿਖੇ ਆਰਜੀ ਤੌਰ ‘ਤੇ ਵਾਧੂ ਬੱਸ ਅੱਡਾ ਸ਼ੁਰੂ

ਲੁਧਿਆਣਾ,  ( ਖ਼ਬਰ ਵਾਲੇ ਬਿਊਰੋ)-ਸਥਾਨਕ ਗਿੱਲ ਚੌਕ ਸਥਿਤ ਫਲਾਈਓਵਰ ਦੀ ਮੁਰੰਮਤ ਦੇ ਚੱਲਦਿਆਂ ਅਤੇ ਅਮਰ ਸ਼ਹੀਦ ਅੰਤਰ ਰਾਜੀ ਬੱਸ ਅੱਡਾ (ਮੁੱਖ ਬੱਸ ਅੱਡਾ) ਤੋਂ ਟਰੈਫਿਕ ਲੋਡ ਘਟਾਉਣ ਹਿੱਤ ਸਲੇਮ ਟਾਬਰੀ ਸਥਿਤ ਨਵੀਂ ਦਾਣਾ ਮੰਡੀ ਨੂੰ ਆਰਜੀ ਤੌਰ 'ਤੇ ਵਾਧੂ ਬੱਸ ਸਟੈਂਡ ਵਜੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਸੰਬੰਧੀ ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਪੰਜਾਬ ਮੋਟਰ ਵਹੀਕਲ ਰੂਲਜ਼ 1989 ਦੇ ਸੈਕਸ਼ਨ 200(2) ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੈਕਸ਼ਨ 200 (2) ਤਹਿਤ ਸਲੇਮ ਟਾਬਰੀ ਸਥਿਤ ਨਵੀਂ ਦਾਣਾ ਮੰਡੀ ਨੂੰ ਆਰਜੀ ਤੌਰ 'ਤੇ ਵਾਧੂ ਬੱਸ ਅੱਡੇ ਵਜੋਂ ਨੋਟੀਫਾਈ ਕੀਤਾ ਹੈ।

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਅਤੇ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਪ੍ਰਾਪਤ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਅਮਰ ਸ਼ਹੀਦ ਅੰਤਰ ਰਾਜੀ ਬੱਸ ਅੱਡਾ (ਮੁੱਖ ਬੱਸ ਅੱਡਾ) ਨੂੰ ਪੂਰੀ ਤਰ•ਾਂ ਬੰਦ ਨਹੀਂ ਕੀਤਾ ਗਿਆ ਹੈ, ਸਗੋਂ ਇਸ ਫੈਸਲੇ ਨਾਲ ਇਸ ਬੱਸ ਅੱਡੇ ਦੇ ਟਰੈਫਿਕ ਲੋਡ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਟਰੈਫਿਕ), ਲੁਧਿਆਣਾ ਨਾਲ ਤਾਲਮੇਲ ਕਰਕੇ ਦੋਵੇਂ ਬੱਸ ਅੱਡਿਆਂ 'ਤੇ ਆਉਣ ਜਾਣ ਵਾਲੀਆਂ ਬੱਸਾਂ ਦੇ ਰੂਟ ਨਿਰਧਾਰਤ ਕਰਨ ਅਤੇ ਨੋਟੀਫਾਈ ਕੀਤੇ ਗਏ ਵਾਧੂ ਬੱਸ ਅੱਡੇ 'ਤੇ ਲੋੜੀਂਦੇ ਇੰਤਜ਼ਾਮ ਕਰਨੇ ਯਕੀਨੀ ਬਣਾਉਣ।