• Home
  • ਨਵਜੋਤ ਸਿੱਧੂ ਬਣੇਗਾ ਹੀਰੋ ਜਾਂ ਜ਼ੀਰੋ.? ਸੱਟਾ ਬਾਜ਼ਾਰ ਵੀ ਗਰਮ

ਨਵਜੋਤ ਸਿੱਧੂ ਬਣੇਗਾ ਹੀਰੋ ਜਾਂ ਜ਼ੀਰੋ.? ਸੱਟਾ ਬਾਜ਼ਾਰ ਵੀ ਗਰਮ

ਚੰਡੀਗੜ੍ਹ 15 ਮਈ (ਪਰਮਿੰਦਰ ਸਿੰਘ ਜੱਟਪੁਰੀ )
ਖੇਡਾਂ ਤੋਂ ਬਾਅਦ ਰਾਜਨੀਤੀ ਚ ਚੌਕੇ ,ਛੱਕੇ ਲਾ ਕੇ ਅੱਜ ਦੀ ਤਰੀਕ ਚ ਰਾਜਨੀਤੀ ਖੇਤਰ ਚ ਹੀਰੋ ਬਣੇ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪੰਜਾਬ ਦੀ ਕੈਪਟਨ ਸਰਕਾਰ ਵਿੱਚ ਕੈਬਨਿਟ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹਨ ,ਦੀ ਕਿਸਮਤ ਦਾ ਫੈਸਲਾ ਅੱਜ ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਥੋੜ੍ਹੀ ਦੇਰ ਵਿੱਚ 10:30  ਤੇ ਕਰ ਦੇਣਾ ਹੈ ।ਭਾਵੇਂ ਨਵਜੋਤ ਸਿੱਧੂ ਪੰਜਾਬ ਦਾ ਇੱਕ ਮੰਤਰੀ ਹੈ ,ਪਰ ਪੂਰੇ ਦੇਸ਼ ਦੀਆਂ ਨਜ਼ਰਾਂ ਅੱਜ ਸਿੱਧੂ ਦੇ ਮਾਮਲੇ ਤੇ ਲੱਗੀਆ ਹੋਈਆ ਹਨ । ਇਹ ਵੀ ਸੂਚਨਾ ਮਿਲੀ ਹੈ ਕਿ ਸਿੱਧੂ ਦੀ ਸਜ਼ਾ ਹੋਣ ਤੋਂ ਪਹਿਲਾਂ ਸੱਟਾ ਬਾਜ਼ਾਰ ਵੀ ਗਰਮ ਹੈ i ਨਵਜੋਤ ਸਿੱਧੂ ਦੀ ਸਜ਼ਾ ਨੂੰ ਲੈ ਕੇ ਸੱਟਾ ਮਾਫੀਆ ਵੱਲੋਂ ਵੀ ਵੱਡੀ ਪੱਧਰ ਤੇ ਸੱਟਾ ਲਗਾਇਆ ਜਾ ਰਿਹਾ ਹੈ ।
ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ  1988ਵਿੱਚ   ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਦੇ ਵਿੱਚ ਇੱਕ ਬਜ਼ੁਰਗ ਦੀ ਮੌਤ ਲਈ  ਕਥਿਤ ਤੌਰ ਤੇ ਦੋਸ਼ੀ ,ਪੀੜਤ ਪਰਿਵਾਰ ਵੱਲੋਂ ਠਹਿਰਾਇਆ ਗਿਆ ਸੀ । ਇਸ ਕਤਲ ਦੇ ਦੋਸ਼ ਵਿੱਚ ਭਾਵੇਂ ਹੇਠਲੀ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ ਸੀ, ਪਰ ਪੀੜਤ ਧਿਰ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ। ਪਰ ਹਾਈਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ ।ਨਵਜੋਤ ਸਿੰਘ ਸਿੱਧੂ ਹਾਈਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿਚ ਗਏ ਸਨ ਲ।ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਫੈਸਲੇ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਦਿਆਂ ,ਫ਼ੈਸਲੇ ਦੀ ਤਰੀਕ ਅੱਜ 15 ਮਈ ਤੱਕ ਦੀ ਪਾ ਦਿੱਤੀ ਸੀ ।
ਅੱਜ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਦੀ ਸਜ਼ਾ ਦਾ ਫੈਸਲਾ ਸੁਨਾਉਣਾ ਹੈ ,ਦੇਖਣਾ ਇਹ ਹੋਵੇਗਾ ਕਿ ਸੁਪਰੀਮ ਕੋਰਟ ਨਵਜੋਤ ਸਿੰਘ ਸਿੱਧੂ ਦੀ ਪਟੀਸ਼ਨ ਤੇ ਕਿਹੋ ਜਿਹਾ ਫੈਸਲਾ ਕਰਦੀ ਹੈ ।