• Home
  • ਨਵਜੋਤ ਸਿੱਧੂ ਨੇ ਸ਼ਾਹਕੋਟ ਦੀ ਜਿਤ ਤੋਂ ਬਾਅਦ ਬਾਦਲਾਂ ਖਿਲਾਫ ਫਿਰ ਭੜਾਸ ਕੱਢੀ

ਨਵਜੋਤ ਸਿੱਧੂ ਨੇ ਸ਼ਾਹਕੋਟ ਦੀ ਜਿਤ ਤੋਂ ਬਾਅਦ ਬਾਦਲਾਂ ਖਿਲਾਫ ਫਿਰ ਭੜਾਸ ਕੱਢੀ

ਜਲੰਧਰ (ਖ਼ਬਰ ਵਾਲੇ ਬਿਊਰੋ )
ਸ਼ਾਹਕੋਟ ਜਿਮਨੀ ਚੋਣ ਦੀ ਕਾਂਗਰਸ ਦੀ ਹੋਈ ਵੱਡੀ ਜਿੱਤ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਦਿੱਤੀ ਗਈ ਮੀਡੀਆ ਨੂੰ ਪ੍ਰਤੀਕਿਰਿਆ ਵਜੋਂ ਬਾਦਲਾਂ ਖਿਲਾਫ ਰੱਜ ਕੇ ਭੜਾਸ ਕੱਢੀ ਅਤੇ ਇਸ ਵਿੱਚ ਮੁੱਖ ਤੌਰ ਤੇ ਆਪਣੇ ਰਵਾਇਤੀ ਵਿਰੋਧੀ ਬਿਕਰਮ ਸਿੰਘ ਮਜੀਠੀਆ ਨੂੰ ਹੀ ਨਿਸ਼ਾਨਾ ਬਣਾਇਆ ।
ਸਿੱਧੂ ਵੱਲੋਂ ਇਹ ਕਿਹਾ ਗਿਆ ਚੋਰਾਂ ਡਾਕੂਆਂ ਤੇ ਲੁਟੇਰਿਆਂ ਦੀ ਹਾਰ ਹੋਈ ਹੈ ਅਤੇ ਕਿਹਾ ਜਿਨ੍ਹਾਂ ਲੋਕਾਂ ਨੇ ਲੋਕਾਂ ਨੂੰ ਦਸ ਸਾਲ ਲਗਾਤਾਰ ਲੁੱਟਿਆ ਕੁੱਟਿਆ ਉਨ੍ਹਾਂ ਨੂੰ ਲੋਕਾਂ ਨੇ ਸ਼ੀਸ਼ਾ ਦਿਖਾ ਦਿੱਤਾ ਹੈ । ਨਵਜੋਤ ਸਿੰਘ ਸਿੱਧੂ ਨੇ ਇਸ ਸਮੇਂ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਤੇ ਚਿੱਟੇ ਦੇ ਵਪਾਰੀਆਂ ਦੀ ਵੀ ਤੰਜ ਕੱਸੀ , ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਨੂੰ ਸਲਾਹਿਆ ।