• Home
  • ਨਵਜੋਤ ਸਿੱਧੂ ਨੇ ਕਾਲੋਨਾਈਜ਼ਰਾਂ ਨਾਲ ਮਿਲੀ ਭੁਗਤ ਕਰਨ ਵਾਲੇ ਸੀਨੀਅਰ ਟਾਊਨ ਪਲਾਨਰ ਸਮੇਤ 10 ਅਧਿਕਾਰੀ ਮੁਅੱਤਲ ਕੀਤੇ

ਨਵਜੋਤ ਸਿੱਧੂ ਨੇ ਕਾਲੋਨਾਈਜ਼ਰਾਂ ਨਾਲ ਮਿਲੀ ਭੁਗਤ ਕਰਨ ਵਾਲੇ ਸੀਨੀਅਰ ਟਾਊਨ ਪਲਾਨਰ ਸਮੇਤ 10 ਅਧਿਕਾਰੀ ਮੁਅੱਤਲ ਕੀਤੇ

ਚੰਡੀਗੜ੍ਹ (ਖਬਰ ਵਾਲੇ ਬਿਊਰੋ) ਜਲੰਧਰ ਵਿਚ ਨਾਜਾਇਜ਼ ਕਾਲੋਨੀਆਂ ਤੇ ਇਮਾਰਤਾਂ ਦੇ ਗਲਤ ਤਰੀਕੇ ਨਾਲ ਨਕਸ਼ੇ ਪਾਸ ਕਾਰਨ ਅਤੇ ਕਲੋਨਾਈਜ਼ਰਾਂ ਨਾਲ ਮਿਲੀ ਭੁਗਤ ਕਰਕੇ ਵਿਭਾਗ ਦਾ ਵਿੱਤੀ ਨੁਕਸਾਨ ਕਰਨ ਵਾਲੇ ਜਲੰਧਰ ਦੇ ਸੀਨੀਅਰ ਟਾਊਨ ਪਲਾਨਰ ਸਮੇਤ 10 ਦੇ  ਕਰੀਬ ਅਧਿਕਾਰੀਆਂ ਨੂੰ ਮੁਅੱਤਲ ਕਰਕੇ ਚਾਰਜਸ਼ੀਟ ਕਰਨ ਦੇ ਹੁਕਮ ਜਾਰੀ ਕਰਦਿਆਂ ਲੋਕਲ ਬਾਡੀਜ਼ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਹੋਵੇਗਾ ।ਇਸ ਮੌਕੇ ਸਰਦਾਰ ਸਿੱਧੂ ਨੇ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆਂ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਕਰਵਾਉਣ ਦਾ ਵੀ ਆਦੇਸ਼  ਦਿੱਤਾ । ਸਰਦਾਰ ਸਿੱਧੂ ਨੇ ਸਪੱਸ਼ਟ ਕੀਤਾ ਕਿ ਇਹ ਵਪਾਰੀਆਂ ਨਾਲ ਸੈਟਲਮੈਂਟ ਕਰਕੇ ਸਰਕਾਰੀ ਖਜ਼ਾਨੇ ਨੂੰ ਲਗਾਤਾਰ ਚੂਨਾ ਲਗਾ ਰਹੇ ਸਨ ।

  • ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਸੀਨੀਅਰ ਟਾਊਨ ਪਲਾਨਰ ਪਰਮਪਾਲ ਸਿੰਘ, ਮਿਊਂਸੀਪਲ ਟਾਊਨ ਪਲੈਨਰ ਮੈਡਮ ਮੋਨਿਕਾ ਆਨੰਦ ਤੇ ਮਿਹਰਬਾਨ ਸਿੰਘ ,ਸਹਾਇਕ ਟਾਊਨ ਪਲਾਨਰ ਨਰੇਸ਼ ਮਹਿਤਾ ਤੇ ਬਲਵਿੰਦਰ , ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ ਮੈਡਮ ਪੂਜਾ ਮਾਨ ਤੇ ਅਜੀਤ ਸ਼ਰਮਾ,ਅਰੁਣ ਖੁਰਾਣਾ  ਆਦਿ ਨੂੰ ਮੁਅੱਤਲ ਕੀਤਾ ਗਿਆ ।