• Home
  • ਨਵਜੋਤ ਸਿੱਧੂ ਦੀ ਛਾਪੇਮਾਰੀ ਨੂੰ ਲੋਕਾਂ ਨੇ ਸਲਾਹਿਆ – ਕਾਂਗਰਸੀ ਵਿਧਾਇਕ ਨੇ ਕਲੋਨਾਈਜ਼ਰਾਂ ਨੂੰ ਨਾਲ ਲੈ ਕੇ ਲਗਾਇਆ ਧਰਨਾ

ਨਵਜੋਤ ਸਿੱਧੂ ਦੀ ਛਾਪੇਮਾਰੀ ਨੂੰ ਲੋਕਾਂ ਨੇ ਸਲਾਹਿਆ – ਕਾਂਗਰਸੀ ਵਿਧਾਇਕ ਨੇ ਕਲੋਨਾਈਜ਼ਰਾਂ ਨੂੰ ਨਾਲ ਲੈ ਕੇ ਲਗਾਇਆ ਧਰਨਾ

ਚੰਡੀਗੜ੍ਹ (ਖਬਰ ਵਾਲੇ ਬਿਊਰੋ) ਭਾਰਤ ਦੇ ਪ੍ਰਸਿੱਧ ਖਿਡਾਰੀ ਰਹੇ ਅਤੇ ਹੁਣ ਰਾਜਨੀਤਕ ਖੇਤਰ ਵਿੱਚ  ਸਾਫ਼ ਸੁਥਰਾ ਅਕਸ ਕਰਕੇ  ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਥਾਨਕ ਸਰਕਾਰਾਂ  ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਵਿਭਾਗ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਨੂੰ ਭਾਵੇਂ ਲੋਕਾਂ ਵੱਲੋਂ ਸਲਾਹਿਆ ਜਾ ਰਿਹਾ ਹੈ ,ਪਰ ਵੱਡੇ ਮਗਰਮੱਛਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ।ਉੱਥੇ ਕਾਂਗਰਸ  ਦੇ ਕਈ ਆਗੂਆਂ ਵੱਲੋਂ ਅੰਦਰਖਾਤੇ ਵਿਰੋਧ ਕੀਤਾ ਜਾ ਰਿਹਾ ਹੈ ਪਰ ਅੱਜ ਜਲੰਧਰ ਦੇ ਇੱਕ ਵਿਧਾਇਕ ਦੇ ਖੁੱਲ੍ਹ ਕੇ ਨਵਜੋਤ ਸਿੱਧੂ ਦੀ ਇਸ ਕਾਰਵਾਈ ਤੇ  ਕਾਲੋਨਾਈਜ਼ਰਾਂ  ਦਾ ਪ੍ਰਦਰਸ਼ਨ ਕਰਵਾਇਆ ਤੇ ਖੁਦ ਉਸ ਵਿੱਚ ਸ਼ਾਮਲ ਹੋਏ ।ਧਰਨੇ ਵਿੱਚ ਸ਼ਾਮਲ ਕਾਂਗਰਸ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਕਿਹਾ ਕਿ ਲੋਕ ਸਰਕਾਰ ਨੂੰ ਨਕਸ਼ਿਆਂ ਦੇ ਪੈਸੇ ਜਮ੍ਹਾ ਕਰਵਾਉਣ ਲਈ ਤਿਆਰ ਹਨ ।ਪਰ ਉਸ ਨੇ ਸਿੱਧੂ ਦੀ ਇਸ ਕਾਰਵਾਈ ਦੀ ਕਰੜੀ ਆਲੋਚਨਾ ਕੀਤੀ ।ਇਸ ਸਮੇਂ ਵਿਭਾਗ ਵੱਲੋਂ ਨਾਜਾਇਜ਼ ਇਮਾਰਤਾਂ ਨੂੰ ਢਾਹੁਣ ਲੱਗੀਆਂ ਜੇ ਸੀ ਬੀ ਮਸ਼ੀਨਾਂ ਨੂੰ ਵਿਧਾਇਕ ਰਿੰਕੂ ਨੇ ਮੂਹਰੇ ਹੋ ਕੇ ਰੋਕਿਆ ਅਤੇ ਬਾਅਦ ਵਿੱਚ ਪ੍ਰਾਪਰਟੀ ਡੀਲਰਾਂ ਨੇ ਸਿੱਧੂ ਦਾ ਨੰਗੇ ਧੜ ਹੋ ਕੇ ਪ੍ਰਦਰਸ਼ਨ ਕਰਨ ਤੋਂ ਬਾਅਦ ਪੁਤਲਾ ਫੂਕਿਆ ।

ਦੱਸਣਯੋਗ ਹੈ ਕਿ ਕੱਲ੍ਹ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਅਚਨਚੇਤ ਚੈਕਿੰਗ ਵਿੱਚ  ਜਲੰਧਰ ਚ  ਜਿੱਥੇ ਉਸ ਨੇ ਨਾਜਾਇਜ਼ ਕਾਲੋਨੀਆਂ ਤੇ ਇਮਾਰਤਾਂ ਜਿਹੜੀਆਂ ਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾ ਕੇ ਬਣਾਈਆਂ ਗਈਆਂ ਸਨ ਨੂੰ ਚੈੱਕ ਕੀਤਾ ਤੇ ਨਾਲ ਹੀ ਉਨ੍ਹਾਂ ਦਾ ਸਾਥ ਦੇਣ ਵਾਲੇ ਵਿਭਾਗ ਦੇ ਅਧਿਕਾਰੀਆਂ ਨੂੰ ਮੁਅੱਤਲ ਕੀਤਾ ।