• Home
  • ਨਵਜੋਤ ਸਿੰਘ ਸਿੱਧੂ ਤੇ ਡਾ ਸੁਰਜੀਤ ਪਾਤਰ ਵੱਲੋਂ ਉਸਤਾਦ ਕਾਂਸ਼ੀ ਨਾਥ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਨਵਜੋਤ ਸਿੰਘ ਸਿੱਧੂ ਤੇ ਡਾ ਸੁਰਜੀਤ ਪਾਤਰ ਵੱਲੋਂ ਉਸਤਾਦ ਕਾਂਸ਼ੀ ਨਾਥ ਦੇ ਦਿਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ)-ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਪ੍ਰਸਿੱਧ ਵੰਝਲੀ ਵਾਦਕ ਉਸਤਾਦ ਕਾਂਸ਼ੀ ਨਾਥ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸ. ਸਿੱਧੂ ਨੇ ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਵਿੱਚ ਉਸਤਾਦ ਕਾਂਸ਼ੀ ਨਾਥ ਦੇ ਦੇਹਾਂਤ ਨੂੰ ਪੰਜਾਬੀ ਕਲਾ ਤੇ ਸੱਭਿਆਚਾਰ ਅਤੇ ਖ਼ਾਸ ਕਰਕੇ ਲੋਕ ਧਾਰਾ ਨੂੰ ਵੱਡਾ ਘਾਟਾ ਦੱਸਦਿਆਂ ਕਿਹਾ ਕਿ ਉਸਤਾਦ ਕਾਂਸ਼ੀ ਨਾਥ ਦੇ ਤੁਰ ਜਾਣ ਨਾਲ ਲੋਕ ਸਾਜ਼ਾਂ ਦੀ ਵੰਨਗੀ ਉਨ੍ਹਾਂ ਦੀ ਮਹਾਨ ਕਲਾ ਤੋਂ ਵਾਂਝੀ ਹੋ ਗਈ ਹੈ।
ਉਸਤਾਦ ਕਾਂਸ਼ੀ ਨਾਥ ਨੂੰ ਵੰਝਲੀ, ਬੀਨ, ਬੰਸਰੀ ਤੇ ਅਲਗੋਜ਼ਾ ਵਾਦਨ ਵਿੱਚ ਖ਼ਾਸ ਮੁਹਾਰਤ ਹਾਸਲ ਸੀ।
ਇਸੇ ਦੌਰਾਨ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਵੀ ਉਸਤਾਦ ਕਾਂਸ਼ੀ ਨਾਥ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਡਾ ਪਾਤਰ ਨੇ ਕਿਹਾ ਕਿ ਪੰਜਾਬ ਦੇ ਰਵਾਇਤੀ ਸਾਜ਼ਾਂ ਨੂੰ ਸਾਂਭਣ ਅਤੇ ਉਨ੍ਹਾਂ ਦਾ ਪ੍ਰਸਾਰ ਕਰਨ ਵਿੱਚ ਉਸਤਾਦ ਕਾਂਸ਼ੀ ਨਾਥ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਸ.ਸਿੱਧੂ ਤੇ ਡਾਕਟਰ ਪਾਤਰ ਨੇ ਉਸਤਾਦ ਕਾਂਸ਼ੀ ਨਾਥ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਹੋਈ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਵੀ ਕੀਤੀ।