• Home
  • ਧੂੜ ਦੇ ਬੱਦਲਾਂ ਤੋਂ ਰਾਹਤ -ਚੰਡੀਗੜ੍ਹ ਤੇ ਲੁਧਿਆਣਾ ਚ ਮੋਹਲੇਧਾਰ ਮੀਂਹ ਪੈਣਾ ਸ਼ੁਰੂ

ਧੂੜ ਦੇ ਬੱਦਲਾਂ ਤੋਂ ਰਾਹਤ -ਚੰਡੀਗੜ੍ਹ ਤੇ ਲੁਧਿਆਣਾ ਚ ਮੋਹਲੇਧਾਰ ਮੀਂਹ ਪੈਣਾ ਸ਼ੁਰੂ

ਚੰਡੀਗੜ੍ਹ (ਖਬਰ ਵਾਲੇ ਬਿਊਰੋ) ਉੱਤਰੀ ਭਾਰਤ ਚ ਛਾਏ ਹੋਏ ਧੂੜ ਦੇ ਬੱਦਲਾਂ ਤੋਂ ਰਾਹਤ ਅੱਜ ਤੋਂ ਮਿਲੇਗੀ, ਕਿਉਂਕਿ ਇੰਦਰ ਦੇਵਤਾ ਜੀ ਮਿਹਰਬਾਨ ਹੋ ਗਏ ਹਨ ।ਚੰਡੀਗੜ੍ਹ ਚ ਅੱਧੀ ਰਾਤ ਨੂੰ 16 ਜੂਨ ਦੇ ਸ਼ੁਰੂ  ਹੁੰਦਿਆਂ ਹੀ ਕਰੀਬ 1:00 ਵਜੇ ਜਦੋਂ ਸੂਈ ਘੜੀ ਤੇ ਪੁੱਜੀ ਤਾਂ  ਤੇਜ਼ ਹਵਾਵਾਂ ਦੇ ਨਾਲ ਅਸਮਾਨ ਚੋਂ ਮੋਹਲੇ ਧਾਰ ਮੀਂਹ ਪੈਣਾ ਸ਼ੁਰੂ ਹੋ ਗਿਆ ।ਬਹੁਤ ਸਾਰੇ ਲੋਕ ਸਵੇਰੇ ਉੱਠ ਕੇ ਦੇਖਣਗੇ ਤਾਂ ਉਨ੍ਹਾਂ ਨੂੰ ਧੂੜ ਦੇ ਬੱਦਲਾਂ ਤੋਂ ਰਾਹਤ ਮਿਲੇਗੀ ।ਇਸ ਤੋਂ ਇਲਾਵਾ ਲੁਧਿਆਣਾ ਚ ਵੀ ਇੱਕ ਘੰਟਾ ਮੀਂਹ ਪੈਣ ਦੀ ਖ਼ਬਰ ਹੈ ।