• Home
  • ਧੂੜ ਕਾਰਨ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ -ਦਿੱਲੀ ਚ ਇਮਾਰਤਾਂ ਬਣਾਉਣ ਦਾ 3 ਦਿਨ ਲਈ ਕੰਮ ਰੋਕਿਆ

ਧੂੜ ਕਾਰਨ ਚੰਡੀਗੜ੍ਹ ਏਅਰਪੋਰਟ ਤੋਂ ਦਿੱਲੀ ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ -ਦਿੱਲੀ ਚ ਇਮਾਰਤਾਂ ਬਣਾਉਣ ਦਾ 3 ਦਿਨ ਲਈ ਕੰਮ ਰੋਕਿਆ

ਦਿੱਲੀ/ ਚੰਡੀਗੜ੍ਹ( ਖਬਰ ਵਾਲੇ ਬਿਊਰੋ ) ਉੱਤਰੀ ਭਾਰਤ ਨੂੰ ਧੂੜ ਦੀ ਚਾਦਰ ਨੇ ਪੂਰੀ ਤਰ੍ਹਾਂ ਬੱਦਲਾਂ ਤੋਂ ਵੀ ਨੇੜਿਓਂ ਆਪਣੀ ਜਕੜ ਵਿੱਚ ਲੈ ਲਿਆ ਹੈ ,ਬੀਤੇ ਕੱਲ੍ਹ ਤੋਂ ਆਮ ਲੋਕਾਂ ਦਾ ਧੂੜ ਦੇ ਬੱਦਲਾਂ ਕਾਰਨ ਜਨ ਜੀਵਨ ਪ੍ਰਭਾਵਿਤ ਹੋ ਗਿਆ ਹੈ । ਅਫਗਾਨਿਸਤਾਨ ਦੇ ਰੇਤਲੀਆਂ ਪਹਾੜੀਆਂ ਤੋਂ ਚੱਲੀ ਧੂੜ ਦੀ ਹਨੇਰੀ ਦੀ ਸਪੀਡ ਚਾਲੀ ਕਿਲੋਮੀਟਰ ਪ੍ਰਤੀ ਦੱਸੀ ਗਈ ਹੈ ।ਇਸ ਧੂੜ ਕਾਰਨ ਮੁੱਖ ਤੌਰ ਤੇ ਦਿੱਲੀ, 'ਹਰਿਆਣਾ ,ਪੰਜਾਬ ,ਚੰਡੀਗੜ੍ਹ ਨੂੰ ਪ੍ਰਭਾਵਿਤ ਕੀਤਾ ਹੈ ।ਮੌਸਮ ਵਿਭਾਗ ਵੱਲੋਂ ਕੀਤੇ ਗਏ ਅਲਰਟ ਨੂੰ ਦੇਖਿਆ ਜਾਵੇ ਤਾਂ ਉਨ੍ਹਾਂ 16 ਜੂਨ ਤੱਕ ਧੂੜ ਵਾਲੀ ਤੇਜ਼ ਗਰਮ ਹਵਾ ਚੱਲਣ ਦੀ ਚਿਤਾਵਨੀ ਦਿੱਤੀ ਹੈ ।ਪੰਜਾਬ ਵਿੱਚ ਚੰਡੀਗੜ੍ਹ ਦੇ ਏਅਰਪੋਰਟ ਤੋਂ ਜਿੱਥੇ ਦਿੱਲੀ ਨੂੰ ਜਾਣ ਵਾਲੀਆਂ ਸਾਰੀਆਂ ਉਡਾਣਾਂ ਅੱਜ ਧੂੜ ਕਾਰਨ ਰੱਦ ਕਰ ਦਿੱਤੀਆਂ ਗੀਆਂ ਹਨ ਉੱਥੇ ਦਿੱਲੀ ਦੇ ਪ੍ਰਸ਼ਾਸਨ ਵੱਲੋਂ   ਸਰਕਾਰੀ ਜਾਂ ਪ੍ਰਾਈਵੇਟ ਬਿਲਡਰਾਂ ਦੇ ਤਿੰਨ ਦਿਨ ਲਈ ਇਮਾਰਤਾਂ ਬਣਾਉਣ ਦਾ ਕੰਮ ਰੋਕਣ ਲਈ ਹੁਕਮ ਦੇ ਦਿੱਤੇ ਹਨ ।