• Home
  • ਧਮਕੀ- 50 ਲੱਖ ਰੁਪਏ ਦੀ ਰਕਮ ਰੱਖੋ ਤਿਆਰ, ਨਹੀਂ ਤਾਂ ਬੱਚਾ ਕਰ ਲਿਆ ਜਾਵੇਗਾ ਅਗਵਾ

ਧਮਕੀ- 50 ਲੱਖ ਰੁਪਏ ਦੀ ਰਕਮ ਰੱਖੋ ਤਿਆਰ, ਨਹੀਂ ਤਾਂ ਬੱਚਾ ਕਰ ਲਿਆ ਜਾਵੇਗਾ ਅਗਵਾ

ਤਰਨਤਾਰਨ- ਸਥਾਨਕ ਸ਼ਹਿਰ ਦੇ ਇੱਕ ਵਪਾਰੀ ਦੇ ਘਰ ਦੇ ਗੇਟ ਅੱਗੇ ਇੱਕ ਲਿਫ਼ਾਫ਼ਾ ਮਿਲਿਆ, ਜਿਸ ਵਿਚ ਲਿਖਿਆ ਸੀ ਕਿ ਉਸ ਦਾ ਬੱਚਾ ਅਗਵਾ ਕਰ ਲਿਆ ਜਾਵੇਗਾ ਜੇਕਰ ਉਸ ਨੇ ਸਾਨੂੰ 50 ਲੱਖ ਰੁਪਏ ਦੀ ਰਕਮ ਨਾ ਦਿੱਤੀ।

ਇਸ ਤੋਂ ਘਬਰਾਏ ਵਪਾਰੀ ਨੇ ਆਪਣਾ ਨਾਂ ਗੁਪਤ ਰੱਖਦੇ ਹੋਏ ਸਥਾਨਕ ਪੁਲਿਸ ਕੋਲ ਮਾਮਲਾ ਦਰਜ਼ ਕਰਵਾਉਂਦੇ ਹੋਏ ਦੋਸ਼ੀਆਂ ਵੱਲੋਂ ਭੇਜਿਆ ਲਿਫ਼ਾਫ਼ਾ ਪੁਲਿਸ ਨੂੰ ਦਿਖਾਇਆ ਅਤੇ ਸਾਰੀ ਘਟਨਾ ਦੱਸੀ। ਓਧਰ ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।