• Home
  • ਦੋ ਪ੍ਰੇਮੀਆਂ ਦੀ ਇੱਕ ਅਨੋਖੀ ਕਹਾਣੀ ਆਈ ਸਾਹਮਣੇ, ਕਰ ਦੇਵੇਗੀ ਸਭ ਨੂੰ ਹੈਰਾਨ

ਦੋ ਪ੍ਰੇਮੀਆਂ ਦੀ ਇੱਕ ਅਨੋਖੀ ਕਹਾਣੀ ਆਈ ਸਾਹਮਣੇ, ਕਰ ਦੇਵੇਗੀ ਸਭ ਨੂੰ ਹੈਰਾਨ

ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਵਿਚ ਦੋ ਪ੍ਰੇਮੀਆਂ ਦੀ ਇੱਕ ਅਨੋਖੀ ਕਹਾਣੀ ਸਾਹਮਣੇ ਆਈ ਹੈ । ਇਨ੍ਹਾਂ ਦੋਨਾਂ ਪ੍ਰੇਮੀਆਂ ਦੀ ਕਹਾਣੀ ਜਾਣ ਕੇ ਤੁਹਾਨੂੰ ਹੈਰਾਨੀ ਹੋਵੇਗੀ। ਇੱਥੇ ਲਿੰਗ ਤਬਦੀਲ ਕਰਵਾ ਚੁੱਕੇ ਇੱਕ ਪ੍ਰੇਮੀ ਜੋੜੇ ਨੇ ਅੱਜ ਤਿਰੂਵਨੰਤਪੁਰਮ ਦੇ ਮੰਨਮ ਹਾਲ ਵਿੱਚ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਵਿਆਹ ਰਚਾਇਆ ਲਿਆ। ਵਿਆਹ ਕਰਨ ਤੋਂ ਬਾਅਦ ਈਸ਼ਾਨ ਅਤੇ ਸੂਰੀਆਂ ਕੇਰਲ ਦੇ ਪਹਿਲੇ ਟਰਾਂਸਸੇਕਸੁਅਲ ਕਪਲ ਬਣ ਗਏ ਹਨ। ਇਸ ਦੌਰਾਨ ਅਸ਼ੀਰਵਾਦ ਦੇਣ ਲਈ ਦੋਵਾਂ ਪਰਿਵਾਰਾਂ ਦੇ ਲੋਕ ਮੌਜੂਦ ਰਹੇ।

ਜਾਣਕਾਰੀ ਅਨੁਸਾਰ ਟਰਾਂਸਜੇਂਡਰ ਹੋਣ ਦੇ ਕਾਰਨ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਇਹਨਾਂ ਨਾਲ ਰਿਸ਼ਤਾ ਤੋੜ ਲਿਆ ਸੀ। ਇਸ ਵਿੱਚ ਈਸ਼ਾਨ ਦੀ ਉਮਰ 32 ਸਾਲ ਅਤੇ ਸੂਰੀਆਂ ਦੀ ਉਮਰ 31 ਸਾਲ ਹੈ । ਆਪਣਾ ਲਿੰਗ ਬਦਲਵਾ ਕੇ ਮਰਦ ਬਣ ਚੁੱਕੇ ਈਸ਼ਾਨ ਇਸ ਤੋਂ ਪਹਿਲਾਂ ‘ਔਰਤ’ ਸਨ ਅਤੇ ਔਰਤ ਬਣ ਚੁੱਕੇ ਸੂਰੀਆਂ ਕਦੇ ‘ਮਰਦ’ ਸਨ ।