• Home
  • ਦੋ ਆਈ ਪੀ ਐੱਸ ਤੇ ਤਿੰਨ ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ 

ਦੋ ਆਈ ਪੀ ਐੱਸ ਤੇ ਤਿੰਨ ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ 

ਚੰਡੀਗੜ੍ਹ 7 ਮਈ
ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ ਦੋ ਆਈ ਪੀ ਐੱਸ ਅਤੇ ਤਿੰਨ ਪੀ ਪੀ ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ।
ਮਿਲੀ ਜਾਣਕਾਰੀ ਅਨੁਸਾਰ  ਅਰੁਣਪਾਲ ਸਿੰਘ ਆਈਪੀਐੱਸ ਜੋ ਕਿ ਆਈ .ਜੀ , ਪੀ ਏ ਪੀ ਜਲੰਧਰ ਵਿਖੇ ਤੈਨਾਤ ਸਨ ਨੂੰ ਆਈ ਜੀ ਪੁਲਿਸ ਕ੍ਰਾਈਮ ,ਲਿਟੀਗੇਸ਼ਨ ਪੰਜਾਬ' ਚੰਡੀਗੜ੍ਹ ਵਿਖੇ ਤਬਾਦਲਾ ਕੀਤਾ ਗਿਆ ਹੈ ।ਏ ਕੇ ਮਿੱਤਲ ਆਈਪੀਐੱਸ ਜੋ ਕਿ ਡੀਆਈਜੀ ਟਰੇਨਿੰਗ ਪੰਜਾਬ ਚੰਡੀਗੜ੍ਹ ਅਤੇ ਵਾਧੂ ਚਾਰਜ ਡੀ ਆਈ ਜੀ ਬਾਰਡਰ ਰੇਜ਼ ਅੰਮ੍ਰਿਤਸਰ ਸਨ ਨੂੰ ਡੀ ਆਈ ਜੀ ਐਡਮਿਨਿਸਟ੍ਰੇਸ਼ਨ  ਲਗਾਇਆ ਗਿਆ ਹੈ ।
ਡੀਐੱਸਪੀ ਪੱਧਰ ਦੇ ਤਿੰਨ ਪੀਪੀਐੱਸ ਅਧਿਕਾਰੀ ਜਿਹੜੇ ਬਦਲੀ ਹੋਣ ਉਪਰੰਤ ਖਾਲੀ ਸਟੇਸ਼ਨ ਦੀ ਉਡੀਕ ਵਿੱਚ ਸਨ ਨੂੰ ਨਵੇਂ ਸਟੇਸ਼ਨ ਤੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ ਜਿਵੇਂ ਕਿ ਪ੍ਰਸ਼ੋਤਮ ਸਿੰਘ ਸੀ ਪੀ ਐੱਸ ਨੂੰ ਡੀਐੱਸਪੀ ਪੰਜਵੀਂ ਸੀ ਡੀ ਓ ਬਠਿੰਡਾ ,ਤੇਜਿੰਦਰ ਸਿੰਘ ਪੀ ਪੀ ਐੱਸ ਨੂੰ ਵੀ ਡੀਐੱਸਪੀ ਪੰਜਵੀਂ ਸੀਡੀਓ ਬਠਿੰਡਾ ਅਤੇ ਲਖਵੀਰ ਸਿੰਘ ਪੀ ਪੀ ਐੱਸ ਨੂੰ ਡੀਐੱਸਪੀ ਦੂਜੀ ਸੀਡੀਓ ਬਹਾਦੁਰਗੜ੍ਹ ਪਟਿਆਲਾ ਵਿਖੇ ਨਿਯੁਕਤ ਕੀਤਾ ਹੈ ।