• Home
  • ਦੋਸਤਾਂ ਨੇ ਹੀ ਆਪਣੇ ਦੋਸਤ ਨੂੰ ਉਤਾਰਿਆ ਮੌਤ ਦੇ ਘਾਟ

ਦੋਸਤਾਂ ਨੇ ਹੀ ਆਪਣੇ ਦੋਸਤ ਨੂੰ ਉਤਾਰਿਆ ਮੌਤ ਦੇ ਘਾਟ

ਬਿਲਗਾ- ਸਥਾਨਕ ਮੰਡੀ ਵਿਚ ਮਜ਼ਦੂਰ ਦੋਸਤਾਂ ਨੇ ਇਕੱਠਿਆਂ ਸ਼ਰਾਬ ਪੀਤੀ ਅਤੇ ਬਾਅਦ ਵਿਚ ਆਪਣੇ ਹੀ ਇੱਕ ਦੋਸਤ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸ਼ੰਕਰ ਰਾਮ ਅਤੇ ਦਾਣਾ ਮੰਡੀ ਬਿਲਗਾ 'ਚ ਕੰਮ ਕਰਦੇ ਮਜ਼ਦੂਰ ਅਮਰ ਕੁਮਾਰ ਅਤੇ ਦੇਵ ਨਰਾਇਣ ਨੇ ਪਹਿਲੇ ਇਕੱਠਿਆਂ ਸ਼ਰਾਬ ਪੀਤੀ ਇਸ ਉਪਰੰਤ ਕਰੀਬ ਰਾਤ 11 ਵਜੇ ਉਸ ਦੇ ਡੇਰੇ 'ਤੇ ਸ਼ੰਕਰ ਰਾਮ ਨੂੰ ਦੋਵਾਂ ਨੇ ਸ਼ੰਕਰ ਨਾਲ ਇੰਨੀ ਕੁੱਟ-ਮਾਰ ਕੀਤੀ ਕੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।