• Home
  • ਦੁੱਧ ਉਤਪਾਦਕ ਤੇ ਕਿਸਾਨ ਆਪਸ ਵਿੱਚ ਟਕਰਾਏ -ਦੋਧੀਆਂ ਨੇ ਲਗਾਇਆ ਧਰਨਾ

ਦੁੱਧ ਉਤਪਾਦਕ ਤੇ ਕਿਸਾਨ ਆਪਸ ਵਿੱਚ ਟਕਰਾਏ -ਦੋਧੀਆਂ ਨੇ ਲਗਾਇਆ ਧਰਨਾ

ਬਠਿੰਡਾ (ਖ਼ਬਰ ਵਾਲੇ ਬਿਊਰੋ )
ਕੇਂਦਰ ਸਰਕਾਰ ਵਿਰੁੱਧ ਅਨੋਖੇ ਕਿਸਮ ਦੀ ਹੜਤਾਲ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਮੁਖੌਟੇ ਹੇਠ ਕੁਝ ਪ੍ਰਦਰਸ਼ਨਕਾਰੀਆਂ ਤੇ ਦੁੱਧ ਉਤਪਾਦਕਾਂ ਦਰਮਿਆਨ ਅੱਜ ਪੁਲਸ ਦੀ ਹਾਜ਼ਰੀ ਚ ਟਕਰਾਅ ਹੁੰਦਾ ਹੁੰਦਾ ਮਸਾਂ ਟਲਿਆ । ਉਲਟਾ ਦੁੱਧ ਉਤਪਾਦਕਾਂ ਨੇ ਪ੍ਰਦਰਸ਼ਨਕਾਰੀਆਂ ਦੇ ਸਰਕਾਰ ਵੱਲੋਂ ਨੱਥ ਨਾ ਪਾਏ ਜਾਣ ਦੇ ਵਿਰੋਧ ਵਿੱਚ ਧਰਨਾ ਲਗਾ ਦਿੱਤਾ ਅਤੇ ਉਨ੍ਹਾਂ ਵੱਲੋਂ ਵੀ ਅੰਦੋਲਨ ਛੇੜਨ ਦਾ ਐਲਾਨ ਕੀਤਾ ਗਿਆ ਦੋਧੀ ਯੂਨੀਅਨ ਰਾਮਪੁਰਾ ਫੂਲ ਦੇ ਮੈਂਬਰਾਂ ਨੇ ਵੀ ਫੂਲ ਦੇ ਮੇਨ ਰੋਡ ਤੇ ਧਰਨਾ ਲਗਾਇਆ ।ਦੁੱਧ ਉਤਪਾਦਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੱਡੇ ਬੈਂਕਾਂ ਕੋਲੋਂ ਲੈ ਕੇ ਆਪਣਾ ਫਾਰਮ ਹਾਊਸ ਚਲਾਏ ਹਨ ਜੇਕਰ ਇਹੋ ਜਿਹਾ ਮਾਹੌਲ ਰਿਹਾ ਤਾਂ ਉਹ ਬੈਂਕਾਂ ਦੀਆਂ ਕਿਸ਼ਤਾਂ ਕਿੱਥੋਂ ਭਰਨਗੇ ।