• Home
  • ਦੁਨੀਆ ਦੇ 10 ਇਤਿਹਾਸਕ ਸਥਾਨਾਂ ‘ਚ ਸ੍ਰੀ ਹਰਿਮੰਦਰ ਸਾਹਿਬ ਤੇ ਤਾਜ ਸ਼ਾਮਲ

ਦੁਨੀਆ ਦੇ 10 ਇਤਿਹਾਸਕ ਸਥਾਨਾਂ ‘ਚ ਸ੍ਰੀ ਹਰਿਮੰਦਰ ਸਾਹਿਬ ਤੇ ਤਾਜ ਸ਼ਾਮਲ

ਮੁੰਬਈ - ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਆਗਰਾ 'ਚ ਸਥਿਤ ਤਾਜ ਮਹਿਲ ਦੁਨੀਆ ਦੇ 10 ਆਹਲਾ ਇਤਿਹਾਸਕ ਸਥਾਨਾਂ ਦੀ ਸੂਚੀ 'ਚ ਸ਼ਾਮਲ ਹਨ। ਇਸ ਤੋਂ ਇਲਾਵਾ ਰਾਜਸਥਾਨ ਦੇ ਜੈਪੁਰ ਸਥਿਤ ਅੰਬਰ ਫੋਰਟ ਵੀ ਪਹਿਲੇ 10 ਇਤਿਹਾਸਕ ਸਥਾਨਾਂ ਦੀ ਸੂਚੀ ਵਿਚ ਸ਼ਾਮਿਲ ਹੈ। ਟ੍ਰਿਪ ਐਡਵਾਈਜ਼ਰ ਵੱਲੋਂ ਲੈਂਡਮਾਰਕ ਲਈ ਸਾਲ 2018 ਦੇ ਟ੍ਰੈਵਲਜ਼ ਚੁਆਇਸ ਐਵਾਰਡ 'ਚ ਤਾਜ ਮਹਿਲ ਨੂੰ ਦੁਨੀਆਂ ਦੇ ਆਹਲਾ ਸਥਾਨਾਂ ਵਿਚੋਂ ਛੇਵਾਂ ਤੇ ਏਸ਼ੀਆ ਵਿਚੋਂ ਦੂਜਾ ਸਥਾਨ ਹਾਸਿਲ ਹੋਇਆ ਹੈ।

ਟ੍ਰਿਪ ਐਡਵਾਈਜ਼ਰ ਪਲੇਟਫਾਰਮ 'ਤੇ 12 ਮਹੀਨਿਆਂ ਤੋਂ ਜ਼ਿਆਦਾ ਦੀ ਮਿਆਦ 'ਚ ਇਤਿਹਾਸਕ ਸਥਾਨਾਂ ਲਈ ਨਤੀਜੇ ਤੇ ਗੁਣਵਤਾ ਦੀ ਸਮੀਖਿਆ ਤੇ ਰੇਟਿੰਗ ਨੂੰ ਧਿਆਨ ਵਿਚ ਰੱਖ ਕੇ ਕੀਤੇ ਗਏ ਮੁਲਾਂਕਣ ਦੀ ਵਰਤੋਂ ਕਰ ਕੇ ਰੈਂਕਿੰਗ ਨਿਰਧਾਰਤ ਕੀਤੀ ਗਈ ਹੈ। ਇਸ ਸਾਲ ਵਿਸ਼ਵ ਦੇ 68 ਦੇਸ਼ਾਂ ਤੇ ਅੱਠ ਖੇਤਰਾਂ ਦੇ 759 ਇਤਿਹਾਸਕ ਸਥਾਨਾਂ 'ਤੇ ਵਿਚਾਰ ਕੀਤਾ ਗਿਆ ਹੈ।