• Home
  • ਦੀ ਅਨਡਾਈਂਗ ਫਲੇਮ’ ਨਾਵਲ ਤਾਕਤਵਰ ਲੋਕਾਂ ਦੇ ਖਿਲਾਫ ਲੜੀ ਲੜਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼

ਦੀ ਅਨਡਾਈਂਗ ਫਲੇਮ’ ਨਾਵਲ ਤਾਕਤਵਰ ਲੋਕਾਂ ਦੇ ਖਿਲਾਫ ਲੜੀ ਲੜਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼

  ਸੀਨੀਅਰ ਪੱਤਰਕਾਰ ਅੰਸ਼ੂ ਸੇਠ ਨੇ ਆਪਣੀ ਪਹਿਲੀ ਨਾਵਲ ‘ਦੀ ਅਨਡਾਈਂਗ ਫਲੇਮ’ ਦੇ ਨਾਲ ਸਾਹਿਤ ਦੀ ਦੁਨੀਆ ਵਿੱਚ ਦਖਲ ਦਿੱਤੀ ਹੈ, ਤੇ ਉਹਨਾਂ ਦੀ ਇਹ ਦਖਲ ਪਾਠਕਾਂ ਨੇ ਖਿੜੇ ਮੱਥੇ ਲਈ ਹੈ। ਅੰਸ਼ੂ ਸੇਠ ਦੀ ਇਹ ਨਾਵਲ ਇੱਕ ਆਮ ਕਿਸਾਨ ਦੀ ਸਿਸਟਮ ਤੇ ਤਾਕਤਵਰ ਲੋਕਾਂ ਦੇ ਖਿਲਾਫ ਲੜੀ ਲੜਾਈ ਨੂੰ ਬੇਹਦ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕਰਦੀ ਹੈ।

ਇਸ ਕਹਾਣੀ ਦਾ ਮੁੱਖ ਪਾਤਰ ਸੋਮ ਪਰਕਾਸ਼ ਹੈ, ਜੋ ਕਿ ਹਰਿਆਣੇ ਵਿੱਚ ਰਹਿੰਦਾ ਇੱਕ ਕਿਸਾਨ ਹੈ। ਉਸਦੀ ਜਿੰਦਗੀ ਦਾ ਇੱਕ ਹੀ ਮਕਸਦ ਹੈ ਕਿ ਉਹ ਆਪਣੀਆਂ ਤਿੰਨੋ ਸੰਤਾਨਾਂ ਨੂੰ ਉੱਚ ਸਿਖਿਆ ਦੁਆਵੇ, ਪਰ ਹਾਲਾਤ ਉਸਦੇ ਇਸ ਸੁਪਣੇ ਦੇ ਰਾਸਤੇ ਵਿੱਚ ਰੁਕਾਵਟ ਬਣਦੇ ਹਨ। ਉਸਨੂੰ ਨਹੀਂ ਸੀ ਪਤਾ ਕਿ ਕਿਸਮਤ ਨੇ ਭਵਿੱਖ ਵਿੱਚ ਉਸਦੀਆਂ ਰਾਹਾਂ ਵਿੱਚ ਕੰਡੇ ਬੀਜੇ ਹਨ। ਜਦੋਂ ਉਸਦੇ ਬੀਮਾਰ ਮੁੰਡੇ ਦੇ ਦੋਵੇਂ ਗੁਰਦੇ ਖਰਾਬ ਹੋਣ ਬਾਰੇ ਪਤਾ ਚਲਦਾ ਹੈ ਤਾਂ ਉਸ ਹਸਪਤਾਲਾਂ ਅਤੇ ਡਾਕਟਰਾਂ ਦੇ ਗੇੜ ਵਿੱਚ ਪੈਂਦਾ ਹੈ।
ਡਾਕਟਰਾਂ ਨੂੰ ਰੱਬ ਦਾ ਦਰਜਾ ਦੇਣ ਵਾਲੇ ਸੋਮ ਪਰਕਾਸ਼ ਨੂੰ ਪੂਰਾ ਵਿਸ਼ਵਾਸ ਦੀ ਕਿ ਉਸਦਾ ਮੁੰਡਾ ਬਿਲਕੁਲ ਠੀਕ ਹੋ ਜਾਵੇਗਾ। ਪਰ ਜਦੋਂ ਇਹ ਲੋਕ ਜਿਹਨਾਂ ਨੇ ਲੋਕਾਂ ਦੀ ਸੇਵਾ ਕਰਨ ਅਤੇ ਜਾਨਾਂ ਬਚਾਉਣ ਦੀ ਕਸਮ ਲਈ ਹੁੰਦੀ ਹੈ, ਪੈਸੇ ਲਈ ਲੋਕਾਂ ਦੀਆਂ ਜਾਨਾਂ ਤੇ ਵਿਸ਼ਵਾਸ ਨਾਲ ਖੇਡਦੇ ਹਨ, ਤਾਂ ਉਸਦਾ ਵਿਸ਼ਵਾਸ ਚਕਨਾਚੂਰ ਹੁੰਦਾ ਹੈ। ਸੁਧਰਣ ਦੀ ਬਜਾਏ ਉਸਦੀ ਮੁੰਡੇ ਗੁਲਸ਼ਨ ਦੀ ਹਾਲਤ ਦਿਨ ਬ ਦਿਨ ਖਰਾਬ ਹੁੰਦੀ ਜਾਂਦੀ ਹੈ। ਬਾਦ ਵਿੱਚ ਪਤਾ ਚਲਦਾ ਹੈ ਕਿ ਡਾਇਲਸਿਸ ਦੇ ਦੋਰਾਨ ਡਾਕਟਰਾਂ ਦੀ ਲਾਪਰਵਾਹੀ ਨਾਲ ਚੜ੍ਹਾਏ ਗਏ ਖੂਨ ਕਾਰਨ ਉਸਦਾ ਮੁੰਡਾ ਐਚ. ਆਈ. ਵੀ. ਨਾਲ ਵੀ ਪੀੜਤ ਹੋ ਜਾਂਦਾ ਹੈ।
ਨਾਵਲ ਉਸ ਪਿਤਾ ਦੇ ਸੰਘਰਸ਼ ਦੀ ਕਹਾਣੀ ਦਸਦੀ ਹੈ ਜੋ ਉਹ ਲਾਪਰਵਾਹ ਤੇ ਉਸਦੇ ਮੁੰਡੇ ਦੇ ਦੋਸ਼ੀ ਡਾਕਟਰਾਂ ਨੂੰ ਕਿਵੇਂ ਸਬਕ ਸਿਖਾਉਂਦਾ ਹੈ। ਪੜ੍ਹੇ ਲਿਖੇ ਡਾਕਟਰਾਂ ਦੇ ਖਿਲਾਫ ਇਸ ਅਨਪੜ੍ਹ ਕਿਸਾਨ ਦੀ ਲੜਾਈ ਕਾਫੀ ਮੁਸ਼ਕਿਲ ਸਾਬਤ ਹੁੰਦੀ ਹੈ, ਪਰ ਇਹ ਪਿਤਾ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਇਹ ਨਾਵਲ ਉਹ ਸਿਸਟਮ ਦੀਆਂ ਪਰਤਾਂ ਖੋਲਦਾ ਹੈ ਜੋ ਅੰਦਰ ਤੱਕ ਸੜ ਚੁਕਿਆ ਹੈ।
ਇੱਕ ਛੋਟਾ ਜਿਹਾ ਕਾਰਜ ਇੱਕ ਕਰਾਂਤੀ ਦੀ ਸ਼ੁਰੂਆਤ ਕਰਦਾ ਹੈ। ਸੋਮ ਪਰਕਾਸ਼ ਇਸ ਕਹਾਣੀ ਵਿੱਚ ਕਈਆਂ ਲਈ ਉੱਮੀਦ ਦੀ ਰੋਸ਼ਨੀ ਬੰਨਦਾ ਹੈ। ਉਹ ਕਈ ਜਿੰਦਗੀਆਂ ਤੇ ਆਪਣਾ ਪ੍ਰਭਾਵ ਛੱਡਦਾ ਹੈ। ਇਸ ਨਾਵਲ ਨੂੰ ਪੜ੍ਹਦਿਆਂ ਲੱਗਦਾ ਹੈ ਕਿ ਜੇ ਦੁਨੀਆਂ ਵਿੱਚ ਬੁਰਾਈ ਹੈ, ਤਾਂ ਚੰਗੇ ਲੋਕਾਂ ਦੀ ਵੀ ਕਮੀ ਨਹੀਂ ਹੈ। ਜਦ ਉਹ ਹਸਪਤਾਲ ਦੇ ਬਾਹਰ ਡਾਕਟਰਾਂ ਦੇ ਖਿਲਾਫ ਧਰਨੇ ਦੇ ਬੈਠਦਾ ਹੈ ਤਾਂ ਉਹ ਇੱਕ ਚਾਹ ਦਾ ਖੋਖਾ ਚਲਾਉਣ ਵਾਲਾ, ਆਟੋ ਰਿਕਸ਼ਾ ਚਲਾਉਣ ਵਾਲਾ ਤੇ ਅਜਿਹੇ ਹੀ ਕਈ ਲੋਕ ਉਸਦੇ ਸੰਘਰਸ਼ ਵਿੱਚ ਜੁੜਦੇ ਹਨ। ਚਾਹ ਵਾਲਾ ਉਸ ਤੋਂ ਚਾਹ ਦੇ ਪੈਸੇ ਲੈਣ ਤੋਂ ਇਨਕਾਰ ਕਰਦਾ ਹੈ। ਆਟੋ ਰਿਕਸ਼ਾ ਵਾਲਾ ਉਸਤੋਂ ਜਿਆਦਾ ਤੋਂ ਜਿਆਦਾ ਪੰਜਾਹ ਰੁਪਏ ਹੀ ਲੈਂਦਾ ਹੈ। ਇਕੱ ਵਕੀਲ ਜੋ ਮੁਫਤ ਵਿੱਚ ਉਸਦਾ ਕੇਸ ਲੜਦਾ ਹੈ, ਤੇ ਇੱਕ ਪੱਤਰਕਾਰ ਜੋ ਉਸਦੇ ਸੰਘਰਸ਼ ਨੂੰ ਆਪਣੀ ਕਲਮ ਦੀ ਤਾਕਤ ਦਿੰਦੀ ਹੈ।
ਨਾਵਲ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ, ਤੇ ਇਹ ਲੋਕ ਅਸਲ ਵਿੱਚ ਉਸ ਕਿਸਾਨ ਦਾ ਸਹਾਰਾ ਬਣਦੇ ਹਨ।
ਨਾਵਲ ਇੱਕ ਭ੍ਰਸ਼ਟ ਸਿਸਟਮ ਦੇ ਨਾਲ ਨਾਲ ਕਿਸੇ ਬੀਮਾਰੀ ਦੇ ਨਾਲ ਜੁੜੀ ਲੋਕਾਂ ਦੀ ਸੋਚ ਨੂੰ ਵੀ ਉਜਾਗਰ ਕਰਦੀ ਹੈ। ਗੁਲਸ਼ਤ ਦੇ ਦੋਸਤ ਇਹ ਜਾਣ ਕੇ ਉਸਦਾ ਸਾਥ ਛੱਡ ਦਿੰਦੇ ਹਨ ਕਿ ਉਹ ਐਚ.ਆਈ.ਵੀ ਨਾਲ ਪੀੜਤ ਹੈ, ਤੇ ਉਸਨੂੰ ਕਾਲਜ ਵਿੱਚ ਲੋਕਾਂ ਦੇ ਤਾਨੇ ਸੁੰਨਣ ਨੂੰ ਮਿਲਦੇ ਹਨ।
ਕੁਲ ਮਿਲਾ ਕੇ ਨਾਵਲ ਪਾਠਕ ਨੂੰ ਬੰਨ ਕੇ ਰੱਖਦੀ ਹੈ, ਤੇ ਆਪਸੀ ਰਿਸ਼ਤਿਆਂ ਦੀ ਅਹਿਮਿਅਤ ਵੀ ਦਰਸ਼ਾਉਂਦੀ ਹੈ। ਸੋਮ ਪਰਕਾਸ਼ ਦੀ ਭੈਣ ਸ਼ੀਨਮ ਆਪਣੀ ਨੌਕਰੀ ਨੂੰ ਦਾਅ ਤੇ ਲਾ ਕੇ ਸੱਚ ਨੂੰ ਸਾਮ੍ਹਣੇ ਲਿਆਉਣ ਵਿੱਚ ਆਪਣੇ ਭਰਾ ਦੀ ਮਦਦ ਕਰਦੀ ਹੈ, ਇਸ ਸੰਘਰਸ਼ ਵਿੱਚ ਉਸ ਆਪਣੀ ਜਾਨ ਗਵਾ ਬੈਠਦੀ ਹੈ। ਨਾਵਲ ਇੱਕ ਸਕਾਰਾਤਮਕ ਸੰਦੇਸ਼ ਨਾਲ ਖਤਮ ਹੁੰਦਾ ਹੈ ਕਿ ਇਹ ਭ੍ਰਿਸ਼ਟਾਚਾਰ ਕਾਰਨ ਸਹਿ ਰਿਹਾ ਦੇਸ਼ ਵੀ ਸੁਖਾਂਵੇ ਸੁਪਣਿਆਂ ਵਾਂਗ ਸੋਹਣਾ ਹੋ ਸਕਦਾ ਹੈ, ਜਿਵੇਂ ਇਸ ਕਹਾਣੀ ਦਾ ਮੁੱਖ ਪਾਤਰ ਸੋਮ ਪਰਕਾਸ਼ ਕਲਪਣਾ ਕਰਦਾ ਹੈ।