• Home
  • ਦਿੱਲੀ ਚ ਤੂਫਾਨ ਦੀ ਦਹਿਸਤ- ਦਿਲੀ ਉਤਰਨ ਵਾਲੇ 15ਜਹਾਜ ਅਮਿ੍ਤਸਰ ਉਤਰੇ

ਦਿੱਲੀ ਚ ਤੂਫਾਨ ਦੀ ਦਹਿਸਤ- ਦਿਲੀ ਉਤਰਨ ਵਾਲੇ 15ਜਹਾਜ ਅਮਿ੍ਤਸਰ ਉਤਰੇ

ਚੰਡੀਗੜ13 ਮਈ(ਪਰਮਿੰਦਰ ਸਿੰਘ ਜੱਟਪੁਰੀ )
ਉੱਤਰੀ ਭਾਰਤ ਦੇ ਮੌਸਮ ਵਿਭਾਗ ਦੇ ਵਿਗਿਆਨੀਆਂ ਵੱਲੋਂ ਦਿੱਤੀ ਗਈ ਚਿਤਾਵਨੀ ਦੇ ਚੱਲਦਿਆਂ ਅੱਜ ਦਿੱਲੀ ਵਿੱਚ ਤੂਫਾਨ ਨੇ ਦਿੱਲੀ ਚ ਜਿੱਥੇ ਆਪਣਾ ਪੂਰਾ ਜਲੌਅ ਦਿਖਾਇਆ, ਉੱਥੇ ਨਾਲ ਹੀ ਤੂਫਾਨ ਦੇ ਜਲਾਓ ਨੂੰ ਦੇਖਦਿਆਂ  ਚਾਲੀ ਦੇ ਕਰੀਬ ਹਵਾਈ ਉਡਾਨਾਂ ਦੀ ਵੀ ਅਦਲਾ ਬਦਲੀ ਕਰਨੀ ਪਈ । ਭਾਵੇਂ ਕਿ ਏਅਰ ਅਥਾਰਟੀ ਵੱਲੋਂ ਹੋਰ ਵੀ ਸੂਬਿਆਂ  ਚ  ਉਡਾਣਾਂ  ਨੂੰ ਵੱਖੋ ਵੱਖਰੇ ਏਅਰਪੋਰਟਾਂ ਤੇ ਉਤਾਰਨ ਦੇ ਆਦੇਸ਼ ਦਿੱਤੇ, ਉਸੇ ਤਹਿਤ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ਤੇ ਵੀ ਹੁਣ ਤੱਕ ਦੋ ਦਰਜਨ ਤੋਂ ਵਧੇਰੇ ਹਵਾਈ ਉਡਾਨਾ ਉਤਰ ਚੁੱਕੀਆਂ ਹਨ ।
ਦੂਜੇ ਪਾਸੇ ਜਿੱਥੇ ਤੇਜ਼ ਹਨੇਰੀ ਅਤੇ ਝੱਖੜ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਦਾ ਜੀਵਨ ਅਸਤ- ਵਿਅਸਤ ਹੋ ਗਿਆ ਇੱਥੇ ਨਾਲ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਿ ਵੱਲੋਂ ਕੀਤੇ ਜਾ ਰਹੇ ਇੱਕ ਪ੍ਰੋਗਰਾਮ ਦਾ ਟੈਂਟ ਵੀ ਤੂਫਾਨ ਦੀ ਭੇਟ ਚੜ੍ਹ ਗਿਆ ਹੈ ।ਦਿੱਲੀ ਦੇ ਇਲਾਕੇ ਚੋਂ ਗੁਜਰਨ ਵਾਲੀਆਂ  ਟਰੇਨਾਂ ਦੇ ਵਿੱਚ ਸਵਾਰੀਆਂ ਵੀ ਤੇਜ਼ ਹਨੇਰੀ ਕਾਰਨ ਕਾਫ਼ੀ ਸਹਿਮੀਆਂ ਹੋਈਆਂ ਹਨ ਜਿਸ ਕਾਰਨ ਰੇਲ ਵਿਭਾਗ ਵੀ ਬੜੀ ਸਾਵਧਾਨੀ ਵਰਤ ਰਿਹਾ ਹੈ