• Home
  • ਦਿਲ ਦਾ ਦੌਰਾ ਪੈਣ ਨਾਲ ਐਸਪੀ ਕਸ਼ਮੀਰ ਕੌਰ ਦਾ ਹੋਇਆ ਦੇਹਾਂਤ

ਦਿਲ ਦਾ ਦੌਰਾ ਪੈਣ ਨਾਲ ਐਸਪੀ ਕਸ਼ਮੀਰ ਕੌਰ ਦਾ ਹੋਇਆ ਦੇਹਾਂਤ

ਫਿਰੋਜ਼ਪੁਰ -(ਖਬਰ ਵਾਲੇ ਬਿਊਰੋ) ਸਥਾਨਕ ਐਸਪੀ ਕ੍ਰਾਇਮ ਅਗੇਂਸਟ ਵੂਮੈਨ ਕਸ਼ਮੀਰ ਕੌਰ ਢਿੱਲੋਂ (57) ਦੀ ਉਨਾਂ ਦੇ ਜੀਰਾ ‘ਚ ਸਥਿਤ ਨਿਵਾਸ ਸਥਾਨ ‘ਚ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਦੇ ਕਰੀਬ 6 ਵਜੇ ਅਚਾਨਕ ਕਸ਼ਮੀਰ ਕੌਰ ਢਿੱਲੋਂ ਨੂੰ ਦਿਲ ਦਾ ਦੌਰਾ ਪੈ ਗਿਆ। ਜਿਸਦੇ ਤੁਰੰਤ ਹਸਪਤਾਲ ਵਿਖੇ ਲੈ ਕੇ ਜਾਇਆ ਗਿਆ,ਜਿੱਥੇ ਡਾਰਟਰਾਂ ਨੇ ਇਲਾਜ ਦੌਰਾਨ ਕਸ਼ਮੀਰ ਕੌਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਹਨਾਂ ਦੀ ਇਸ ਬੇ-ਵਕਤ ਮੌਤ ‘ਤੇ ਫਿਰੋਜ਼ਪੁਰ ਦੇ ਪੁਲਿਸ ਵਿਭਾਗ, ਐੱਨ. ਜੀ. ਓਜ਼. ਅਤੇ ਪੁਲਿਸ ਪਬਲਿਕ ਕਮੇਟੀ ਦੇ ਮੈਂਬਰਾਂ ਆਦਿ ਨੇ ਦੁੱਖ ਪ੍ਰਗਟ ਕੀਤਾ ਹੈ। ਕਸ਼ਮੀਰ ਕੌਰ ਨੂੰ ਪੰਜਾਬ ਪੁਲਿਸ ਦੀ ਬੈਸਟ ਐਥਲੀਟ ਅਤੇ ਰਾਸ਼ਟਰਪਤੀ ਅਵਾਰਡ ਨਾਲ ਸਮਾਨਿਤ ਕੀਤਾ ਗਿਆ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਉਨਾਂ ਦਾ 23 ਮਈ ਨੂੰ 1 ਵਜੇ ਜੀਰਾ ਵਿਖੇ ਸੰਸਕਾਰ ਕੀਤਾ ਜਾਵੇਗਾ।