• Home
  • ਦਿਗਵਿਜੇ ਸਿੰਘ ਨੇ ਮੁਆਫ਼ੀ ਮੰਗੀ.!ਪਾਕਿਸਤਾਨ ਦੇ ਪੁਲ ਨੂੰ “ਭੋਪਾਲ ਵਿਚਲਾ ਰੇਲਵੇ ਪੁਲ” ਦੱਸਣ ਵਾਲੇ ਟਵੀਟ ਲਈ

ਦਿਗਵਿਜੇ ਸਿੰਘ ਨੇ ਮੁਆਫ਼ੀ ਮੰਗੀ.!ਪਾਕਿਸਤਾਨ ਦੇ ਪੁਲ ਨੂੰ “ਭੋਪਾਲ ਵਿਚਲਾ ਰੇਲਵੇ ਪੁਲ” ਦੱਸਣ ਵਾਲੇ ਟਵੀਟ ਲਈ

ਨਵੀਂ ਦਿੱਲੀ, 11 ਜੂਨ (ਖਬਰ ਵਾਲੇ ਬਿਊਰੋ): ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਪਾਕਿਸਤਾਨ ਵਿਚਲੇ ਇਕ ਪੁਲ ਦੀ ਤਸਵੀਰ ਨੂੰ ਭੋਪਾਲ ਦਾ ਰੇਲਵੇ ਪੁਲ ਦੱਸਣ ਵਾਲੇ ਟਵੀਟ ਲਈ ਮੁਆਫੀ ਮੰਗ ਲਈ ਹੈ।
ਦਿਗਵਿਜੇ ਸਿੰਘ ਨੇ ਸ਼ਨੀਵਾਰ ਨੂੰ ਤਰੇੜਾਂ ਵਾਲੇ ਪੁਲ ਦੀ ਫੋਟੋ ਨਾਲ ਟਵੀਟ ਕੀਤਾ ਸੀ, "ਇਹ ਭੋਪਾਲ ਵਿਖੇ ਸੁਭਾਸ਼ ਨਗਰ ਰੇਲਵੇ ਗੇਟ 'ਤੇ ਨਿਰਮਾਣ ਅਧੀਨ ਇਕ ਰੇਲਵੇ ਓਵਰ ਬ੍ਰਿਜ ਦਾ ਥੰਮ੍ਹ ਹੈ। ਇਸ 'ਤੇ ਪਈਆਂ ਤਰੇੜਾਂ ਇਸ ਦੀ ਗੁਣਵੱਤਾ 'ਤੇ ਸਵਾਲੀਆ ਚਿੰਨ੍ਹ ਲਾਉਂਦੀਆਂ ਨੇ। ਮੈਨੂੰ ਉਮੀਦ ਹੈ ਕਿ ਵਾਰਾਨਸੀ ਵਿਚ ਜੋ ਕੁਝ ਵਾਪਰਿਆ, ਉਹ ਕੁਝ ਇੱਥੇ ਨਹੀਂ ਵਾਪਰੇਗਾ।".