• Home
  • ਦਸਵੀਂ ਦੇ ਨਤੀਜਿਆਂ ਬਾਰੇ ਅਫ਼ਵਾਹਾਂ ਦਾ ਬੋਰਡ ਵੱਲੋਂ ਖੰਡਨ-ਮਿਤੀ ਦਾ ਐਲਾਨ ਬਾਅਦ ਵਿੱਚ

ਦਸਵੀਂ ਦੇ ਨਤੀਜਿਆਂ ਬਾਰੇ ਅਫ਼ਵਾਹਾਂ ਦਾ ਬੋਰਡ ਵੱਲੋਂ ਖੰਡਨ-ਮਿਤੀ ਦਾ ਐਲਾਨ ਬਾਅਦ ਵਿੱਚ

ਐਸ.ਏ.ਐਸ.ਨਗਰ 2 ਮਈ -ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2018 'ਚ  ਹੋਈਆਂ ਦਸਵੀਂ ਜਮਾਤ ਦੀਆਂ ਸਲਾਨਾ ਪ੍ਰੀਖਿਆਵਾਂ ਦੇ ਨਤੀਜਿਆਂ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਹੋਰ ਸਾਧਨਾ ਰਾਹੀਂ ਹਰ ਰੋਜ਼ ਦਸਵੀਂ ਦਾ ਨਤੀਜਾ ਆਉਣ ਦੀਆਂ ਅਫ਼ਵਾਹਾਂ ਦਾ ਖੰਡਨ ਕੀਤਾ ਗਿਆ ਹੈ|
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਫ਼ੈਲਾਈਆਂ ਜਾ ਰਹੀਆਂ ਅਫ਼ਵਾਹਾਂ ਤੇ ਬਿਲਕੁਲ ਯਕੀਨ ਨਾ ਕੀਤਾ ਜਾਵੇ| ਉਹਨਾਂ ਕਿਹਾ ਕਿ ਦਸਵੀਂ ਦਾ ਨਤੀਜਾ ਐਲਾਨਣ ਦੀ ਸੂਚਨਾ ਬੋਰਡ ਅਥਾਰਟੀ ਵੱਲੋਂ ਬਕਾਇਦਾ ਵਿਧੀ ਵੱਤ ਅਤੇ ਢੁੱਕਵੇਂ ਸਮੇਂ ਤੇ ਕੀਤੀ ਜਾਵੇਗੀ|
ਬੋਰਡ ਦੇ ਸਕੱਤਰ ਨੇ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਬੋਰਡ ਨਤੀਜਿਆਂ ਦੇ ਐਲਾਨ ਬਾਰੇ ਅਫ਼ਵਾਹਾਂ ਫੈਲਾਉਣ ਵਾਲੇ ਬਾਜ਼ ਨਾ ਆਏ ਤਾਂ ਅਜਿਹੇ ਅਨਸਰਾਂ ਦੀ ਪੈੜ ਨੱਪ ਕੇ ਇਨ੍ਹਾਂ ਵਿਰੁੱਧ ਸਾਈ