• Home
  • ਦਸਵੀਂ ਦੀ ਰੀ-ਚੈਕਿੰਗ ਤੇ ਰੀ-ਵੈਲੂਏਸ਼ਨ ਫਾਰਮ 11 ਤੋਂ 25 ਤੱਕ ਭਰੇ ਜਾਣਗੇ

ਦਸਵੀਂ ਦੀ ਰੀ-ਚੈਕਿੰਗ ਤੇ ਰੀ-ਵੈਲੂਏਸ਼ਨ ਫਾਰਮ 11 ਤੋਂ 25 ਤੱਕ ਭਰੇ ਜਾਣਗੇ

ਐੱਸ.ਏ.ਐੱਸ ਨਗਰ - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਸ੍ਰੀਮਤੀ ਹਰਗੁਣਜੀਤ ਕੌਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਮਾਰਚ 2018 ਦਾ ਨਤੀਜਾ ਮਿਤੀ 08-05-2018 ਨੂੰ ਘੋਸ਼ਿਤ ਹੋ ਚੁੱਕਾ ਹੈ| ਜਿਹੜੇ ਪ੍ਰੀਖਿਆਰਥੀਆਂ ਨੇ ਆਪਣੇ ਕਿਸੇ ਵਿਸ਼ੇ ਦੀ ਰੀਚੈਕਿੰਗ ਜਾਂ ਰੀਵੈਲੂਏਸ਼ਨ ਲਈ ਅਪਲਾਈ ਕਰਨਾ ਹੈ, ਉਹ ਮਿਤੀ           11-5-2018 ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬ-ਸਾਈਟ ਮਮਮ|ਬਤਕਲ|.ਫ|ਜਅ ਤੇ ਦਰਸਾਈਆਂ ਹਿਦਾਇਤਾਂ ਅਨੁਸਾਰ ਮਿਤੀ 25-5-2018 ਤੱਕ ਆਨ-ਲਾਈਨ ਅਪਲਾਈ ਕਰ ਸਕਦੇ ਹਨ|
ਬੋਰਡ ਦੇ ਸਕੱਤਰ ਨੇ ਦੱਸਿਆ ਕਿ ਇਸ ਤੋਂ ਬਾਅਦ ਫੀਸ ਚਲਾਨ ਜਨਰੇਟ ਕਰਕੇ ਦਰਸਾਈ ਬੈਂਕ ਵਿੱਚ ਆਖਰੀ ਮਿਤੀ 30-5-2018 ਤੱਕ ਫੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ| ਇਸ ਉਪਰੰਤ ਰੀਚੈਕਿੰਗ ਫਾਰਮ ਦਾ ਪਿੰ੍ਰਟ ਅਤੇ ਜਮ੍ਹਾਂ ਕਰਵਾਈ ਗਈ ਫੀਸ ਦਾ ਚਲਾਨ ਆਪਣੇ ਜ਼ਿਲ੍ਹੇ ਦੇ ਖੇਤਰੀ ਦਫ਼ਤਰ, ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਮਿਤੀ 4-6-2018 ਤੱਕ ਜਮ੍ਹਾਂ ਕਰਵਾਏ ਜਾਣ| ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀ ਰੀਚੈਕਿੰਗ ਜਾਂ ਰੀਵੈਲੂਏਸ਼ਨ ਲਈ ਇੱਕ ਹੀ ਵਾਰ ਫਾਰਮ ਭਰ ਸਕਦਾ ਹੈ| ਭਰਿਆ ਫਾਰਮ/ਚਲਾਨ ਕੈਂਸਲ ਨਹੀਂ ਕੀਤਾ ਜਾਵੇਗਾ|