• Home
  • ਦਲਿਤ ਵਿਦਿਆਰਥੀਆਂ ਦੀ ਕਾਲਜ ਦੀ ਮੁਫਤ ਪੜ•ਾਈ ਦੇ ਮਾਮਲੇ ‘ਤੇ ਝੂਠਾ ਪ੍ਰਚਾਰ ਕਰਨ ਲਈ ਸੁਖਬੀਰ ਨੂੰ ਫਿਟਕਾਰ

ਦਲਿਤ ਵਿਦਿਆਰਥੀਆਂ ਦੀ ਕਾਲਜ ਦੀ ਮੁਫਤ ਪੜ•ਾਈ ਦੇ ਮਾਮਲੇ ‘ਤੇ ਝੂਠਾ ਪ੍ਰਚਾਰ ਕਰਨ ਲਈ ਸੁਖਬੀਰ ਨੂੰ ਫਿਟਕਾਰ

ਚੰਡੀਗੜ•, 24 ਮਈ:(ਖ਼ਬਰ ਵਾਲੇ ਬਿਊਰੋ)
ਅਨੁਸੂਚਿਤ ਜਾਤਾਂ ਦੇ ਵਿਦਿਆਰਥੀਆਂ ਨੂੰ ਕਾਲਜ ਦੀ ਮੁਫ਼ਤ ਸਿੱਖਿਆ ਮੁਹਈਆ ਕਰਵਾਉਣ ਦੇ ਫੈਲਾਏ ਜਾ ਰਹੇ ਝੂਠ ਦੇ ਮਾਮਲੇ 'ਤੇ ਸੁਖਬੀਰ ਸਿੰਘ ਬਾਦਲ ਨੂੰ ਤਿੱਖੀ ਫਿਟਕਾਰ ਲਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਕੀਤੇ ਜਾ ਰਹੇ ਦਾਅਵਿਆਂ ਅਤੇ ਲਾਏ ਜਾ ਰਹੇ ਦੋਸ਼ਾਂ ਦੇ ਉਲਟ ਉਨ•ਾਂ ਦੀ ਸਰਕਾਰ ਨੇ 1683 ਸਰਕਾਰੀ ਅਤੇ ਨਿੱਜੀ ਸੰਸਥਾਵਾਂ ਦਾ ਆਡਿਟ ਕਰਵਾਉਣ ਤੋਂ ਬਾਅਦ 152 ਕਰੋੜ ਰੁਪਏ ਦਾ ਪਹਿਲਾਂ ਹੀ ਵਿਤਰਣ ਕਰ ਦਿੱਤਾ ਹੈ।
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਝੂਠੇ ਭੰਡੀ ਪ੍ਰਚਾਰ ਨਾਲ ਭਾਈਚਾਰੇ ਨੂੰ ਗੁੰਮਰਾਹ ਕਰਨ ਲਈ ਉਨ•ਾਂ ਦੀ ਸਖਤ ਝਾੜ-ਝੰਬ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਵਲੋਂ ਫੈਲਾਏ ਜਾ ਰਹੇ ਝੂਠ ਨਾਲ ਇਕ ਵਾਰ ਫਿਰ ਦਲਿਤਾਂ ਦੀ ਰੱਤੀ ਭਰ ਵੀ ਚਿੰਤਾ ਨਾ ਹੋਣ ਦਾ ਅਕਾਲੀ ਦਲ ਦਾ ਭਾਂਡਾ ਭੱਜ ਗਿਆ ਹੈ ਜਿਨ•ਾਂ ਨੂੰ ਅਕਾਲੀ ਦਲ ਦੇ ਸ਼ਾਸਨ ਦੌਰਾਨ ਨਾ ਕੇਵਲ ਆਪਣੇ ਬਣਦੇ ਸਾਰੇ ਅਧਿਕਾਰਾਂ ਤੋਂ ਵਾਂਝੇ ਰਹਿਣਾ ਪਿਆ ਸਗੋਂ ਉਨ•ਾਂ ਨੂੰ ਅਕਾਲੀਆਂ ਦੇ ਹੱਥੋਂ ਦੰਡਿਤ ਅਤੇ ਪ੍ਰੇਸ਼ਾਨ ਹੋਣਾ ਪਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਹਮੇਸ਼ਾ ਦਲਿਤਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਹੈ ਅਤੇ ਸੁਖਬੀਰ ਦਾ ਹਾਲ ਹੀ ਦਾ ਬਿਆਨ ਦਲਿਤ ਭਾਈਚਾਰੇ ਦੇ ਸਬੰਧ ਵਿੱਚ ਕੀਤੇ ਜਾ ਰਹੇ ਝੂਠੇ ਅਤੇ ਦੁਰਭਾਵੀ ਭੰਡੀ ਪ੍ਰਚਾਰ ਦੀ ਇਕ ਹੋਰ ਮਿਸਾਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਜਿਨ•ਾਂ ਐਸ ਸੀ ਵਿਦਿਆਰਥੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗੱਲ ਕਰ ਰਿਹਾ ਹੈ ਉਨ•ਾਂ ਵਿੱਚ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਸ਼ਾਸਨ ਹੇਠ ਗੰਭੀਰ ਵਿੱਤੀ ਗੜਬੜੀਆਂ ਹੋਇਆਂ। ਉਨ•ਾਂ ਦੱਸਿਆ ਕਿ ਆਡਿਟ ਦੌਰਾਨ 427.28 ਕਰੋੜ ਰੁਪਏ ਦੀ ਰਾਸ਼ੀ ਇਤਰਾਜ਼ਯੋਗ ਪਾਈ ਗਈ ਜਿਸ ਨੇ ਬਾਦਲਾਂ ਦੀਆਂ ਵਿੱਤੀ ਗੜਬੜੀਆਂ ਨੂੰ ਪੂਰੀ ਤਰ•ਾਂ ਨੰਗਾ ਕਰ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਐਸ ਸੀ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਕਾਂਗਰਸ ਸਰਕਾਰ ਵਲੋਂ ਵਿਤਰਣ ਨਾ ਕੀਤੇ ਜਾਣ ਦਾ ਸੁਖਬੀਰ ਦਾ ਬਿਆਨ ਬਿਲਕੁਲ ਝੂਠ ਹੈ। ਉਨ•ਾਂ ਕਿਹਾ ਕਿ ਸ਼ਾਹਕੋਟ ਉਪ ਚੋਣ ਦੇ ਸੰਦਰਭ ਵਿੱਚ ਅਕਾਲੀ ਦਲ ਦਾ ਪ੍ਰਧਾਨ ਭੰਡੀ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ•ਾਂ ਕਿਹਾ ਕਿ ਚੋਣਾਂ ਵਿੱਚ ਲਾਜ਼ਮੀ ਹਾਰ ਨੂੰ ਦੇਖ ਕੇ ਘਬਰਾਹਟ ਵਿੱਚ ਆਏ ਅਕਾਲੀ ਅਜਿਹੀਆਂ ਸ਼ਰਮਨਾਕ ਮੰਨਘੜਤ ਗੱਲਾਂ ਫੈਲਾਅ ਰਹੇ ਹਨ।
ਸੁਖਬੀਰ ਵਲੋਂ ਲਗਾਏ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਮੁੱਖ ਮੰਤਰੀ ਨੇ ਸੁਖਬੀਰ ਦੇ ਦਾਅਵਿਆਂ ਦੇ ਉਲਟ ਕਿਹਾ ਹੈ ਕਿ ਸਕੀਮ ਦੇ ਹੇਠ ਕੇਂਦਰ ਸਰਕਾਰ ਦਾ ਜੋ ਹਿੱਸਾ ਸੂਬਾ ਸਰਕਾਰ ਨੂੰ ਪ੍ਰਾਪਤ ਹੋਇਆ ਹੈ ਉਹ ਵੱਡੀ ਪੱਧਰ 'ਤੇ ਬੈਕਲਾਗ ਦਾ ਬਕਾਇਆ ਬਾਕੀ ਹੈ। ਉਨ•ਾਂ ਕਿਹਾ ਕਿ 2015-16 ਦੇ 328.72 ਕਰੋੜ ਰੁਪਏ ਦੇ ਬੈਕਲਾਗ ਤੋਂ ਇਲਾਵਾ ਸਾਲ 2016-17 ਦਾ 719.52 ਕਰੋੜ ਰੁਪਏ ਦਾ 2017-18 ਦਾ 567.55 ਕਰੋੜ ਰੁਪਏ ਦਾ ਬੈਕਲਾਗ ਪਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਵਿੱਤ ਵਿਭਾਗ ਦੀਆਂ ਸੇਧਾਂ 'ਤੇ ਜੁਲਾਈ 2017 ਵਿੱਚ ਆਡਿਟ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਨਾਲ ਬਾਦਲ ਸਰਕਾਰ ਵਲੋਂ ਸਕੀਮ ਨੂੰ ਲਾਗੂ ਕਰਨ ਵਿੱਚ ਗੰਭੀਰ ਊਣਤਾਈਆਂ ਨੰਗੀਆਂ ਹੋਈਆਂ ਹਨ। ਸਾਲ 2011-12 ਤੋਂ 2016-17 ਤੱਕ ਅੰਦਾਜਨ 3606 ਸਰਕਾਰੀ ਅਤੇ ਨਿੱਜੀ ਸੰਸਥਾਵਾਂ ਵਲੋਂ ਪੀ ਐਮ ਐਸ-ਐਸ ਸੀਜ਼ ਸਕੀਮ ਹੇਠ ਫੀਸਾਂ ਦਾ ਦਾਅਵਾ ਕੀਤੇ ਹੋਣ ਦਾ ਪਤਾ ਲੱਗਾ ਹੈ। 1683 ਸੰਸਥਾਵਾਂ ਦਾ ਆਡਿਟ ਮੁਕੰਮਲ ਹੋ ਗਿਆ ਹੈ ਜਦਕਿ 1923 ਸੰਸਥਾਵਾਂ ਦਾ ਵਿਸ਼ੇਸ਼ ਆਡਿਟ ਅਜਿਹੇ ਵੀ ਲੰਬਿਤ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਇਨ•ਾਂ ਗੜਬੜੀਆਂ ਦੇ ਕਾਰਨ ਭਲਾਈ ਵਿਭਾਗ ਨੇ ਸਾਲ 2017-18 ਦੇ ਸੈਸ਼ਨ ਤੋਂ ਸਕੀਮ ਪੋਰਟਲ ਵਿੱਚ ਵੱਖ ਵੱਖ ਤਬਦੀਲੀਆਂ ਲਿਆਂਦੀਆਂ। ਇਸ ਵਿੱਚ ਆਧਾਰ ਦੀ ਪ੍ਰਮਾਣਿਕਤਾ ਅਤੇ ਡਿਜੀਟਲ/ਸਕੈਨਡ ਹਸਤਾਖਰ ਹਰੇਕ ਵਿਦਿਆਰਥੀ ਦੇ ਜ਼ਰੂਰੀ ਬਣਾਏ। ਇਸ ਨੇ ਜਾਅਲੀ ਦਾਅਵਿਆਂ ਦੇ ਮਾਮਲੇ ਵਿੱਚ ਸੰਸਥਾਵਾਂ ਦੀ ਜ਼ਿੰਮੇਵਾਰੀ ਨੂੰ ਵੀ ਨਿਰਧਾਰਿਤ ਕਰਨ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਹੋਰਨਾਂ ਕਦਮਾਂ ਦੇ ਨਾਲ ਐਸ ਸੀ ਵਿਦਿਆਰਥੀ ਦੇ 2017-18 ਦੇ ਸੈਸ਼ਨ ਦੌਰਾਨ ਦਾਅਵਿਆਂ/ਫਾਰਮਾਂ ਦੇ ਪ੍ਰਾਪਤ ਹੋਣ ਦੀ ਗਿਣਤੀ 3,21,060 ਤੋਂ ਅੰਦਾਜਨ 2,90,000 ਘੱਟ ਗਈ ਜਿਸਦੇ ਨਾਲ ਪੀ ਐਮ ਐਸ–ਐਸ ਸੀ ਹੇਠ 151.96 ਕਰੋੜ ਰੁਪਏ ਦੀ ਬਚਤ ਹੋਈ।
ਮੁੱਖ ਮੰਤਰੀ ਨੇ ਕਿਹਾ ਕਿ ਆਡਿਟ ਦੇ ਦੌਰਾਨ ਪੂਰੀ ਤਰ•ਾਂ ਦੁਰਪ੍ਰਬੰਧਨ ਦੀ ਗੱਲ ਸਾਹਮਣੇ ਆਈ ਹੈ ਅਤੇ ਬਾਦਲ ਸਰਕਾਰ ਦੌਰਾਨ ਸਾਮਾਜਿਕ ਭਲਾਈ ਸਕੀਮਾਂ ਦੀ ਬਦਇੰਤਜਾਮੀ ਹੋਈ ਜਿਸ ਦੇ ਨਤੀਜੇ ਵਜੋਂ ਅਸਲ ਲਾਭਪਾਤਰੀਆਂ ਨੂੰ ਆਪਣੇ ਬਣਦੇ ਅਧਿਕਾਰਾਂ ਤੋਂ ਵਾਂਝੇ ਰਹਿਣਾ ਪਿਆ ਅਤੇ ਜਿਨ•ਾਂ ਲੋਕਾਂ ਦਾ ਇਨ•ਾਂ ਲਾਭਾਂ 'ਤੇ ਹੱਕ ਨਹੀਂ ਸੀ ਉਹ ਦਲਿਤਾਂ ਦੇ ਵਾਸਤੇ ਵੱਖ ਵੱਖ ਪ੍ਰੋਗਰਾਮਾਂ ਤੋਂ ਲਾਭ ਉਠਾਉਂਦੇ ਰਹੇ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਸਾਲ ਸੱਤਾ ਸੰਭਾਲਨ ਤੋਂ ਬਾਅਦ ਸ਼ਗਨ ਸਕੀਮ ਦੇ ਹੇਠ ਰਾਸ਼ੀ 15000 ਤੋਂ ਵੱਧਾ ਕੇ 21000 ਰੁਪਏ ਕੀਤੀ। ਸੁਖਬੀਰ ਦੇ ਝੂਠੇ ਦਾਅਵਿਆਂ ਅਤੇ ਦੋਸ਼ਾਂ ਵਿੱਚ ਲਿਪਤ ਹੋਣ ਲਈ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਵਲੋਂ ਅਜਿਹਾ ਸਿਆਸੀ ਫਾਇਦੇ ਲਈ ਕੀਤਾ ਜਾ ਰਿਹਾ ਹੈ। ਕਾਂਗਰਸ ਸਰਕਾਰ ਨੇ ਦਸੰਬਰ 2017 ਤੱਕ 122 ਕਰੋੜ ਰੁਪਏ ਜਾਰੀ ਕਰ ਦਿੱਤੇ ਸਨ ਜਿਸਦੇ ਨਾਲ ਦਸੰਬਰ 2016 ਤੱਕ ਲੰਬਿਤ ਪਏ ਭੁਗਤਾਨ ਨੂੰ ਨਿਬੇੜ ਦਿੱਤਾ ਸੀ।
ਦਲਿਤ ਭਾਈਚਾਰੇ ਦੇ ਉੱਥਾਨ ਅਤੇ ਭਲਾਈ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਐਸ/ਬੀਸੀ ਵਿੱਤ ਕਾਰਪੋਰੇਸ਼ਨ ਤੋਂ 50 ਹਜ਼ਾਰ ਰੁਪਏ ਦੇ ਲਏ ਗਏ ਕਰਜ਼ੇ ਮੁਆਫ ਕੀਤਾ ਜਾਵੇਗਾ।