• Home
  • ਦਲਿਤਾਂ ਦੇ ਬੱਚਿਆਂ ਨੂੰ ਦਾਖਲੇ ਨਾ ਦੇਣ ਵਾਲਾ ਪ੍ਰਿੰਸੀਪਲ ਬਰਖਾਸਤ ਹੋਵੇ -ਰਾਮੂਵਾਲੀਆ

ਦਲਿਤਾਂ ਦੇ ਬੱਚਿਆਂ ਨੂੰ ਦਾਖਲੇ ਨਾ ਦੇਣ ਵਾਲਾ ਪ੍ਰਿੰਸੀਪਲ ਬਰਖਾਸਤ ਹੋਵੇ -ਰਾਮੂਵਾਲੀਆ

ਚੰਡੀਗੜ੍ਹ 29 ਮਈ'(ਖਬਰ ਵਾਲੇ ਬਿਊਰੋ) ਸਾਬਕਾ ਕੇਂਦਰੀ ਮੰਤਰੀ ਅਤੇ ਉੱਘੇ ਸਿੱਖ ਚਿੰਤਕ ਬਲਵੰਤ ਸਿੰਘ ਰਾਮੂਵਾਲੀਆ ਨੇ ਮੋਗਾ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਡਰੋਲੀ ਭਾਈ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਦਲਿਤ ਸਮਾਜ ਦੇ ਦੋ ਬੱਚਿਆਂ ਨੂੰ ਸਕੂਲ ਵਿਚ ਦਾਖਲਾ ਦੇਣ ਦੀ ਬਜਾਏ ਉਨ੍ਹਾਂ ਨੂੰ ਜ਼ਲੀਲ ਕੀਤੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹੋ ਜਿਹੇ ਪ੍ਰਿੰਸੀਪਲ ਨੂੰ ਬਰਖਾਸਤ ਕੀਤਾ ਜਾਵੇ ।ਸਰਦਾਰ ਰਾਮੂਵਾਲੀਆ ਨੇ ਸਪੱਸ਼ਟ ਸ਼ਬਦਾਂ ਚ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ "ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ " ਦਾ ਉਚਾਰਨ ਕਰਕੇ ਸਿੱਖ ਕੌਮ ਦੀ ਜਿੱਥੇ ਸਥਾਪਨਾ ਕੀਤੀ ਸੀ ਤੇ ਉੱਥੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਉੂਚ ਨੀਚ ਦੇ ਕੋਹੜ ਨੂੰ ਜੜੋਂ ਵੱਢਿਆ ਸੀ ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਸਿਰਜਣਾ ਤੋਂ ਲੈ ਕੇ ਹੁਣ ਤੱਕ ਦੀਆਂ ਸਰਕਾਰਾਂ ਨੂੰ ਪਲਟਨ ਵਾਲੇ ਦਲਿਤ ਸਮਾਜ ਨਾਲ ਅਜਿਹਾ ਵਿਤਕਰਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।