• Home
  • ਥਾਣੇ ਚ ਗੋਲੀ ਮਾਰਨ ਵਾਲੇ ਹੌਲਦਾਰ ਨੇ ਦਮ ਤੋੜਿਆ

ਥਾਣੇ ਚ ਗੋਲੀ ਮਾਰਨ ਵਾਲੇ ਹੌਲਦਾਰ ਨੇ ਦਮ ਤੋੜਿਆ

ਰਾਏਕੋਟ24 ਮਈ( ਖ਼ਬਰ ਵਾਲੇ ਬਿਊਰੋ )
ਪੁਲਸ ਜ਼ਿਲਾ ਲੁਧਿਆਣਾ (ਦਿਹਾਤੀ) ਅਧੀਨ ਥਾਣਾ ਰਾਏਕੋਟ ਦੇ ਵਿੱਚ ਅੱਜ ਇੱਕ ਹੌਲਦਾਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ ।
ਉਸ ਨੂੰ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਰਾਏਕੋਟ ਦੀ ਪੁਲਿਸ ਵੱਲੋਂ ਲੁਧਿਆਣਾ ਦੇ ਹਸਪਤਾਲ ਲਿਜਾਇਆ ਗਿਆ ਸੀ ।
ਹੁਣੇ -ਹੁਣੇ ਉਸ ਹੌਲਦਾਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਦੱਸਣਯੋਗ ਹੈ ਮ੍ਰਿਤਕ ਬਲਜਿੰਦਰ ਸਿੰਘ ਹੌਲਦਾਰ ਜੋ ਕਿ ਪਿੰਡ ਬੜੂੰਦੀ ਦਾ ਵਸਨੀਕ ਹੈ 'ਉਸ ਦੀ ਡਿਊਟੀ ਥਾਣਾ ਸਿਟੀ ਰਾਏਕੋਟ ਵਿਖੇ ਸੀ ।ਅੱਜ ਉਸ ਨੇ ਬਾਅਦ ਦੁਪਹਿਰ ਥਾਣੇ ਦੇ ਪਿੱਛੇ ਜਾ ਕੇ ਆਪਣੇ ਸਰਕਾਰੀ ਹਥਿਆਰ ਨਾਲ ਆਪਣੇ ਆਪ ਨੂੰ ਗੋਲੀ ਮਾਰੀ ਸੀ ।ਜਿਸ ਕਾਰਨ ਥਾਣੇ ਵਿੱਚ ਹਫੜਾ ਤਫੜੀ ਮੱਚ ਗਈ ਸੀ ।ਸੂਚਨਾ ਮਿਲਣ ਤੇ ਪੁੱਜੇ ਡੀਐੱਸਪੀ ਅਮਨਦੀਪ ਸਿੰਘ ਵੱਲੋਂ ਇੱਕ ਖ਼ੁਦਕੁਸ਼ੀ ਨੋਟ ਬਰਾਮਦ ਵੀ ਕੀਤਾ ਗਿਆ ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਹੌਲਦਾਰ ਬਲਜਿੰਦਰ ਸਿੰਘ ਘਰੇਲੂ ਜ਼ਮੀਨੀ ਵਿਵਾਦ ਕਾਰਨ ਮਾਨਸਿਕ ਤਣਾਅ ਵਿਚ ਰਹਿੰਦਾ ਸੀ ।